For the best experience, open
https://m.punjabitribuneonline.com
on your mobile browser.
Advertisement

ਰਵਾਇਤੀ ਪਾਰਟੀਆਂ ਨੇ ਪਰਿਵਾਰਵਾਦ ਨੂੰ ਤਰਜੀਹ ਦਿੱਤੀ: ਕਰਮਜੀਤ ਅਨਮੋਲ

08:41 AM Apr 20, 2024 IST
ਰਵਾਇਤੀ ਪਾਰਟੀਆਂ ਨੇ ਪਰਿਵਾਰਵਾਦ ਨੂੰ ਤਰਜੀਹ ਦਿੱਤੀ  ਕਰਮਜੀਤ ਅਨਮੋਲ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਅਪਰੈਲ
ਲੋਕ ਸਭਾ ਹਲਕਾ ਰਾਖਵਾਂ ਫਰੀਦਕੋਟ ਤੋਂ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੇ ਬਾਘਾ ਪੁਰਾਣਾ ਹਲਕੇ ਦੇ ਕਰੀਬ ਇੱਕ ਦਰਜਨ ਪਿੰਡਾਂ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਦੇ ਹੱਕ ਵਿੱਚ ਅਦਾਕਾਰ ਹਰਬੀ ਸੰਘਾ ਨੇ ਵੀ ਚੋਣ ਪ੍ਰਚਾਰ ਕੀਤਾ। ਭਲਕੇ ਮੋਗਾ ਸ਼ਹਿਰੀ ਹਲਕੇ ’ਚ ਬੀਨੂ ਢਿਲੋਂ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਦਾਕਾਰ ਕਰਮਜੀਤ ਅਨਮੋਲ ਨੇ ਸੰਸਦ ਮੈਂਬਰ ਬਣ ਜਾਣ ’ਤੇ ਕੋਟਕਪੂਰਾ-ਮੋਗਾ ਅਤੇ ਰਾਜਪੁਰਾ-ਮੁਹਾਲੀ ਰੇਲ ਲਿੰਕ ਪ੍ਰਾਜੈਕਟ ਪੂਰਾ ਕਰਵਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਰਵਾਇਤੀ-ਸੱਤਾਧਾਰੀ ਪਾਰਟੀਆਂ ਨੇ ਹਮੇਸ਼ਾ ਪਰਿਵਾਰਵਾਦ ਅਤੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੱਤੀ, ਜਿਸ ਕਾਰਨ ਇਹ ਪ੍ਰਾਜੈਕਟ ਹੁਣ ਤੱਕ ਪੂਰਾ ਨਹੀਂ ਹੋ ਸਕਿਆ ਹੈ। ਉਨ੍ਹਾਂ ਐੱਨਆਰਆਈ ਲਈ ਦਿੱਲੀ ਦੀ ਥਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਏਅਰਪੋਰਟ ਤੋਂ ਸਿੱਧੀਆਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਾਉਣ ਅਤੇ ਹੋਰ ਵਿਕਾਸ ਕਾਰਜ ਕਰਵਾਉਣ ਦਾ ਭਰੋਸਾ ਦਿੱਤਾ। ਫ਼ਿਲਮੀ ਅਦਾਕਾਰ ਹਰਬੀ ਸੰਘਾ ਨੇ ਕਿਹਾ ਕਰਮਜੀਤ ਅਨਮੋਲ ਹਮੇਸ਼ਾ ਹੀ ਜ਼ਰੂਰਤਮੰਦਾਂ ਨਾਲ ਡਟ ਕੇ ਖੜ੍ਹਨ ਵਾਲਾ ਇਨਸਾਨ ਹੈ, ਬੇਹੱਦ ਗਰੀਬੀ ਵਿੱਚੋਂ ਬੜੀ ਮਿਹਨਤ ਨਾਲ ਉੱਭਰਿਆ ਹੋਇਆ ਪੇਂਡੂ ਇਨਸਾਨ ਹੈ।

Advertisement

Advertisement
Author Image

sukhwinder singh

View all posts

Advertisement
Advertisement
×