For the best experience, open
https://m.punjabitribuneonline.com
on your mobile browser.
Advertisement

ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਸਿਰਫ਼ ਲਾਰਿਆਂ ’ਚ ਰੱਖਿਆ: ਪਰਾਸ਼ਰ

08:15 AM May 04, 2024 IST
ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਸਿਰਫ਼ ਲਾਰਿਆਂ ’ਚ ਰੱਖਿਆ  ਪਰਾਸ਼ਰ
ਹਲਕਾ ਪੂਰਬੀ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਅਸ਼ੋਕ ਪਰਾਸ਼ਰ ਪੱਪੀ।
Advertisement

ਗਗਨਦੀਪ ਅਰੋੜਾ/ਸਤਵਿੰਦਰ ਬਸਰਾ
ਲੁਧਿਆਣਾ, 3 ਮਈ
‘ਆਪ’ ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਸ਼ਾਹਪੁਰੀਆ ਦੇ ਹੱਕ ਵਿੱਚ ਹਲਕਾ ਗਿੱਲ ਦੇ ਪਿੰਡ ਸੰਗੋਵਾਲ, ਜਰਖੜ, ਰਣੀਆਂ, ਕੈਂਡ, ਜੱਸੋਵਾਲ, ਖੇੜੀ ਆਦਿ ਪਿੰਡਾਂ ਦੇ ਵਿੱਚ ਚੋਣ ਜਲਸੇ ਕਰਵਾਏ ਗਏ। ਇਸ ਦੌਰਾਨ ਅਸ਼ੋਕ ਪਰਾਸ਼ਰ ਅਤੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਹਲਕਾ ਗਿੱਲ ਦੀ ਨੁਹਾਰ ਬਦਲੇਗੀ, ਐਮਪੀ ਕੋਟੇ ਦੇ ਅਖ਼ਤਿਆਰੀ ਫੰਡ ਵੱਡੇ ਪੱਧਰ ’ਤੇ ਹਲਕਾ ਗਿੱਲ ਦੇ ਵਿਕਾਸ ਉੱਤੇ ਲਾਏ ਜਾਣਗੇ।
ਪਿੰਡ ਜਰਖੜ ਅਤੇ ਸੰਗੋਵਾਲ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਪਰਾਸ਼ਰ ਨੇ ਆਖਿਆ ਕਿ ਹੁਣ ਤੱਕ ਰਵਾਇਤੀ ਪਾਰਟੀਆਂ ਨੇ ਲਾਰਿਆਂ ਤੋਂ ਇਲਾਵਾ ਪੰਜਾਬ ਨੂੰ ਕੁਝ ਨਹੀਂ ਦਿੱਤਾ ਹੈ ਜਦੋਂਕਿ ‘ਆਪ’ ਨੇ ਲੋਕਾਂ ਨਾਲ ਆਪਣੇ ਕੀਤੇ 90 ਫ਼ੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ। ਵਿਧਾਇਕ ਸੰਗੋਵਾਲ ਨੇ ਆਖਿਆ ਕਿ ਬਿਜਲੀ ਬਿੱਲਾਂ ਦੀ ਮੁਆਫ਼ੀ, ਮਹੱਲਾ ਕਲੀਨਿਕ ਦੀ ਸਹੂਲਤ ਆਦਿ ਵਿਕਾਸ ਕੰਮਾਂ ਦੇ ਆਧਾਰ ’ਤੇ ‘ਆਪ’ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ। ਉਨ੍ਹਾਂ ਆਖਿਆ ਕਿ 2027 ਤੱਕ ਹਲਕਾ ਗਿੱਲ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਹੋਵੇਗਾ।
ਇਸ ਮੌਕੇ ਹੋਰ ਵੱਖ-ਵੱਖ ਚੋਣ ਜਲਸਿਆਂ ਨੂੰ ਜਗਰੂਪ ਸਿੰਘ ਜਰਖੜ, ਮਨਜੀਤ ਸਿੰਘ ਬੁਟਹਾਰੀ, ਦਾਰਾ ਸਿੰਘ ਸੰਗੋਵਾਲ, ਸ਼ਿੰਦਾ ਲਹਿਰਾ, ਜਗਦੀਪ ਸਿੰਘ ਕਾਲਾ ਘਵੱਦੀ ਆਦਿ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।

Advertisement

‘ਆਪ’ ਉਮੀਦਵਾਰ ਨੇ ਪੂਰਬੀ ਹਲਕੇ ’ਚ ਕੀਤਾ ਪੈਦਲ ਮਾਰਚ

ਲੁਧਿਆਣਾ: ‘ਆਪ’ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਅੱਜ ਪੈਦਲ ਮਾਰਚ ਕੀਤਾ ਗਿਆ। ਇਹ ਮਾਰਚ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਤੇ ਦਫ਼ਤਰ ਤੋਂ ਸ਼ੁਰੂ ਹੋ ਕੇ ਟਿੱਬਾ ਰੋਡ ਤੋਂ ਹੁੰਦਾ ਹੋਇਆ ਗੋਪਾਲ ਨਗਰ ਚੌਕ ਜਾ ਕੇ ਸਮਾਪਤ ਹੋਇਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ, ਸੂਬਾ ਸਕੱਤਰ ਅਤੇ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵੀ ਮੌਜੂਦ ਸਨ। ਪੈਦਲ ਮਾਰਚ ਕਰਦੇ ਹੋਏ ਰਸਤੇ ’ਚ ਦੁਕਾਨਦਾਰਾਂ, ਮਾਰਕੀਟ ਕਮੇਟੀਆਂ ਤੇ ਮੁਹੱਲਾ ਵਾਸੀਆਂ ਨੇ ਸ੍ਰੀ ਪਰਾਸ਼ਰ ਉੱਤੇ ਫੁੱਲਾਂ ਦੀ ਵਰਖਾ ਕੀਤੀ ਤੇ ਉਨ੍ਹਾਂ ਦਾ ਸਨਮਾਨ ਕੀਤਾ। ਸ੍ਰੀ ਪੱਪੀ ਨੇ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਭਾਜਪਾ ਦੇ ਉਮੀਦਵਾਰ ਵਾਂਗ ਵੋਟਾਂ ਲੈ ਕੇ ਗਾਇਬ ਨਹੀਂ ਹੋਣਗੇ ਤੇ ਨਾ ਹੀ ਕਾਂਗਰਸੀ ਉਮੀਦਵਾਰ ਵਾਂਗ ਕਿਸੇ ਵੀ ਕੰਮ ਲਈ ਗਿੱਦੜਬਾਹਾ ਬੁਲਾਉਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਕੰਮ ਲਈ ਸ਼ਾਹਪੁਰ ਰੋਡ ’ਤੇ ਆ ਕੇ ਮਿਲ ਸਕਦੇ ਹਨ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਪਰਾਸ਼ਰ ਤੁਹਾਡੇ ਆਪਣੇ ਇੱਕੋ ਉਮੀਦਵਾਰ ਹਨ ਜੋ ਕਿ ਸਥਾਨਕ ਹਨ ਤੇ ਹਰ ਸਮੇਂ ਮਿਲਣ ਲਈ ਉਪਲਬਧ ਹਨ। ਭਾਜਪਾ ਉਮੀਦਵਾਰ ਨੂੰ ਤਾਂ ਤੁਸੀਂ ਖ਼ੁਦ ਹੀ ਵੋਟਾਂ ਤੋਂ ਬਾਅਦ ਭੁੱਲ ਜਾਉਗੇ ਤੇ ਕਾਂਗਰਸੀ ਉਮੀਦਵਾਰ ਵੀ ਬਾਹਰੋਂ ਹੈ। ਇਸ ਮੌਕੇ ਤੇ ਡਾ ਦੀਪਕ ਬਾਂਸਲ, ਬਲਵੀਰ ਚੌਧਰੀ, ਨੀਤੂ ਵੋਹਰਾ, ਦੁਪਿੰਦਰ ਸਿੰਘ, ਮਾਸਟਰ ਹਰੀ ਸਿੰਘ, ਇੰਦਰਜੀਤ ਕੌਰ, ਮੋਨਿਕਾ, ਰਵਿੰਦਰਪਾਲ ਸਿੰਘ ਪਾਲੀ, ਸੁਰਿੰਦਰ ਸ਼ਿੰਦਾ, ਅਜੈ ਮਿੱਤਲ, ਸੋਨੂ ਕਲਿਆਣ, ਭੂਸ਼ਣ ਸ਼ਰਮਾ, ਪੰਕਜ ਮਹਿਤਾ, ਰਜਨੀ ਮਹਿਤਾ, ਨਿਧੀ ਗੁਪਤਾ ਆਦਿ ਮੌਜੂਦ ਸਨ।

Advertisement
Author Image

sukhwinder singh

View all posts

Advertisement
Advertisement
×