For the best experience, open
https://m.punjabitribuneonline.com
on your mobile browser.
Advertisement

ਵਪਾਰੀਆਂ ਨੇ ਸੰਜੇ ਟੰਡਨ ਕੋਲ ਉਦਯੋਗ ਨਾਲ ਸਬੰਧਤ ਮੁੱਦੇ ਉਠਾਏ

08:45 AM Apr 23, 2024 IST
ਵਪਾਰੀਆਂ ਨੇ ਸੰਜੇ ਟੰਡਨ ਕੋਲ ਉਦਯੋਗ ਨਾਲ ਸਬੰਧਤ ਮੁੱਦੇ ਉਠਾਏ
ਸੈਕਟਰ-26 ਸਥਿਤ ਸਤਿਸੰਗ ਭਵਨ ’ਚ ਸੰਜੇ ਟੰਡਨ ਦਾ ਸਵਾਗਤ ਕਰਦੇ ਹੋਏ ਵਪਾਰੀ। -ਫੋਟੋ: ਨਿਤਿਨ ਮਿੱਤਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਪਰੈਲ
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਅੱਜ ਇੰਡਸਟਰੀਅਲ ਏਰੀਆ ਫੇਜ਼-2 ਅਤੇ ਸੈਕਟਰ 26 ਸਥਿਤ ਅਨਾਜ ਮੰਡੀ ਐਸੋਸੀਏਸ਼ਨ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਚੰਡੀਗੜ੍ਹ ਦੇ ਵਪਾਰੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਟੰਡਨ ਨੂੰ ਜਾਣੂ ਕਰਵਾਇਆ। ਸ੍ਰੀ ਟੰਡਨ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕਤਾ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ, ‘‘ਅੱਜ ਸਾਡਾ ਦੇਸ਼ ਵਿਸ਼ਵ ਵਿੱਚ ਪੰਜਵੇਂ ਸਥਾਨ ’ਤੇ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਸਾਡਾ ਦੇਸ਼ ਵਿਸ਼ਵ ਪੱਧਰ ’ਤੇ ਤੀਜੇ ਸਥਾਨ ’ਤੇ ਆ ਜਾਵੇਗਾ।’’
ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ੍ਰੀ ਟੰਡਨ ਨੂੰ ਆਪਣੀਆਂ ਮੰਗਾਂ ਵਾਲਾ ਇਕ ਮੰਗ ਪੱਤਰ ਵੀ ਸੌਂਪਿਆ। ਇਸੇ ਤਰ੍ਹਾਂ ਸੈਕਟਰ 26 ਸਥਿਤ ਅਨਾਜ ਮੰਡੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਭਾਜਪਾ ਉਮੀਦਵਾਰ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਸੰਜੇ ਟੰਡਨ ਨੇ ਸੈਕਟਰ 26 ਸਥਿਤ ਇੰਸਟੀਚਿਊਟ ਫਾਰ ਬਲਾਈਂਡ ਦਾ ਦੌਰਾ ਕਰ ਕੇ ਸੰਸਥਾ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ ਇਨ੍ਹਾਂ ਬੱਚਿਆਂ ਵਿੱਚ ਸਿੱਖਣ ਦੀ ਅਥਾਹ ਇੱਛਾ ਨੂੰ ਦੇਖ ਕੇ ਖੁਸ਼ੀ ਮਿਲ ਰਹੀ ਹੈ। ਨੇਤਰਹੀਣ ਬੱਚਿਆਂ ਨੇ ਦੱਸਿਆ ਕਿ ਕਿਵੇਂ ਉਹ ਬ੍ਰੇਲ, ਮੇਕ ਟੀਚਿੰਗ ਸਲੇਟ ਰਾਹੀਂ ਗਣਿਤ ਸਿੱਖਦੇ ਹਨ, ਵੱਖ-ਵੱਖ ਭਾਸ਼ਾਵਾਂ ਸਿੱਖਦੇ ਹਨ ਅਤੇ ਵੱਖ-ਵੱਖ ਖੇਡਾਂ ਵੀ ਖੇਡਦੇ ਹਨ। ਤੇਜ਼ਾਬੀ ਹਮਲੇ ਨਾਲ ਆਪਣੀ ਅੱਖਾਂ ਗੁਆ ਚੁੱਕੀ 12ਵੀਂ ਜਮਾਤ ਦੀ ਕੈਫੀ ਨੇ ਟੰਡਨ ਨੂੰ ਸਮਝਾਇਆ ਕਿ ਉਹ ਕਿਵੇਂ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਤੇ ਸਕਰੀਨ ਰੀਡਰ ਪ੍ਰੋਗਰਾਮ ਦੀ ਮਦਦ ਨਾਲ ਕੰਪਿਊਟਰਾਂ ’ਤੇ ਲਿਖਿਆ ਕਿਵੇਂ ਪੜਦੇ ਹਨ।

Advertisement

Advertisement
Author Image

Advertisement
Advertisement
×