ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸ ਦਿਨ ਹੀ ਪਟਾਕੇ ਵੇਚ ਸਕਣਗੇ ਲੁਧਿਆਣਾ ਦੇ ਵਪਾਰੀ

07:59 AM Oct 06, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਦੀਵਾਲੀ ਮੌਕੇ ਸ਼ਹਿਰ ਵਿੱਚ ਪਟਾਕਿਆਂ ਦੇ ਵਪਾਰੀਆਂ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਵੀ ਪੁਲੀਸ ਵੱਲੋਂ ਪੂਰੀ ਵਿਉਂਤਬੰਦੀ ਕੀਤੀ ਗਈ ਹੈ। ਸ਼ਹਿਰ ਵਿੱਚ ਪਟਾਕਿਆਂ ਦੇ ਵਪਾਰੀ ਸਿਰਫ਼ ਦਸ ਦਿਨਾਂ ਲਈ ਹੀ ਪਟਾਕੇ ਵੇਚ ਸਕਣਗੇ।
ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਆਰਜੀ ਤੌਰ ’ਤੇ ਪਟਾਕਾ ਵਪਾਰੀਆਂ ਨੂੰ ਲਾਇਸੰਸ ਜਾਰੀ ਕੀਤੇ ਜਾਣਗੇ। ਇਸ ਵਾਰ 7 ਅਕਤੂਬਰ ਤੋਂ 9 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਫਾਰਮ ਦਿੱਤੇ ਜਾਣਗੇ। ਫਾਰਮ ਜਮਾ ਕਰਵਾਉਣ ਦੀ ਮਿਤੀ 10 ਅਕਤੂਬਰ ਤੋਂ ਅਗਲੇ ਦਿਨ ਦੁਸਹਿਰੇ ਦੇ ਤਿਉਹਾਰ ਤੱਕ ਮਿੱਥੀ ਗਈ ਹੈ। ਪੁਲੀਸ ਅਨੁਸਾਰ 17 ਅਕਤੂਬਰ ਨੂੰ ਲਿਸਟ ਜਾਰੀ ਕੀਤੀ ਜਾਵੇਗੀ। ਉਸ ਤੋਂ ਬਾਅਦ 18 ਅਕਤੂਬਰ ਨੂੰ ਸਵੇਰੇ 11:30 ਵਜੇ ਬੱਚਤ ਭਵਨ ਵਿਖੇ ਡਰਾਅ ਕੱਢਿਆ ਜਾਵੇਗਾ। ਅਗਲੇ ਦਿਨ 19 ਅਕਤੂਬਰ ਅਤੇ 20 ਅਕਤੂਬਰ ਨੂੰ ਦੁਕਾਨਦਾਰ ਆਪਣੀਆਂ ਦੁਕਾਨਾਂ ਤਿਆਰ ਕਰ ਲੈਣਗੇ ਅਤੇ 21 ਅਕਤੂਬਰ ਤੋਂ ਦੀਵਾਲੀ ਤੱਕ ਉਨ੍ਹਾਂ ਨੂੰ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ।

Advertisement

ਛੇ ਥਾਵਾਂ ’ਤੇ ਕੀਤੀ ਜਾਵੇਗੀ ਵਿਕਤੀ

ਪੁਲੀਸ ਨੇ ਪੂਰੀ ਤਿਆਰੀ ਨਾਲ ਛੇ ਥਾਵਾਂ ਦੀ ਚੋਣ ਕੀਤੀ ਹੈ। ਜਿਸ ਵਿੱਚ ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਵਿੱਚ ਪਟਾਕੇ ਦੀ ਥੋਕ ਮੰਡੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਮਾਡਲ ਟਾਊਨ ਐਕਸਟੈਨਸ਼ਨ, ਦੁੱਗਰੀ ਥਾਣੇ ਦੇ ਸਾਹਮਣੇ ਪਲਾਟ ’ਚ, ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿੱਲ ਦੇ ਸਾਹਮਣੇ ਗਲਾਡਾ ਗਰਾਊਂਡ, ਹੰਬੜਾ ਰੋਡ, ਹੈਬੋਵਾਲ ਦੀ ਚਾਰਾ ਮੰਡੀ ਅਤੇ ਲੋਧੀ ਕਲੱਬ ਨੇੜੇ ਲਗਾਏ ਜਾਣਗੇ। ਜਿਸ ਲਈ ਪੂਰੀ ਵਿਉਂਤਬੰਦੀ ਅਤੇ ਤਿਆਰੀ ਕਰ ਲਈ ਗਈ ਹੈ।

Advertisement
Advertisement