ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਗਤੀ ਮੈਦਾਨ ਵਿੱਚ ਵਪਾਰ ਮੇਲਾ ਜਾਰੀ

08:31 AM Nov 21, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਨਵੰਬਰ
ਇੱਥੇ ਪ੍ਰਗਤੀ ਮੈਦਾਨ ਵਿੱਚ ਜਾਰੀ ਕੌਮਾਂਤਰੀ ਵਪਾਰ ਮੇਲੇ ਵਿੱਚ ਕੱਲ੍ਹ ਦੇਰ ਸ਼ਾਮ ਹਰਿਆਣਾ ਰਾਜ ਦਿਵਸ ਮਨਾਇਆ ਗਿਆ। ਇਸ ਦੌਰਾ ਹਰਿਆਣਾ ਦੇ ਊਰਜਾ ਅਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਹਰਿਆਣਾ ਪਵੇਲੀਅਨ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਕਿਹਾ ਕਿ ਫਰੀਦਾਬਾਦ, ਗੁਰੂਗ੍ਰਾਮ, ਰੇਵਾੜੀ ਪਲਵਲ ਨੂੰ ਉੱਤਰੀ ਭਾਰਤ ਦੇ ਉਦਯੋਗ ਖੇਤਰ ਵਿੱਚ ਪਾਵਰ ਹਾਊਸ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ 50 ਫੀਸਦੀ ਕਾਰਾਂ ਅਤੇ 60 ਫੀਸਦੀ ਮੋਟਰਸਾਈਕਲ ਹਰਿਆਣਾ ’ਚ ਬਣ ਰਹੇ ਹਨ। ਜੇਕਰ ਟਰੈਕਟਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚੋਂ 32 ਫੀਸਦ ਦਾ ਨਿਰਮਾਣ ਇੱਥੇ ਕੀਤਾ ਜਾ ਰਿਹਾ ਹੈ। ਹਰਿਆਣਾ ਇਕ ਕਿਸਮ ਦਾ ਉਦਯੋਗਿਕ ਕੇਂਦਰ ਹੈ। ਉਨ੍ਹਾਂ ਕਿਹਾ ਕਿ ਮੁੰਬਈ ਦੀ ਆਬਾਦੀ 2 ਕਰੋੜ 75 ਲੱਖ ਹੋਣ ਦੇ ਬਾਵਜੂਦ ਅਰਥਵਿਵਸਥਾ 900 ਅਰਬ ਡਾਲਰ ਹੈ ਤੇ ਜਦੋਂ ਕਿ ਗੁੜਗਾਓਂ ਦੀ ਆਬਾਦੀ 14 ਲੱਖ ਹੈ ਤੇ ਅਰਥ ਵਿਵਸਥਾ 300 ਅਰਬ ਡਾਲਰ ਹੈ। ਯਾਨੀ ਗੁਰੂਗ੍ਰਾਮ ਦੀ ਪ੍ਰਤੀ ਵਿਅਕਤੀ ਆਮਦਨ ਵੱਧ ਹੈ। ਊਰਜਾ ਮੰਤਰੀ ਨੇ ਕਿਹਾ ਕਿ ਆਉਣ ਵਾਲੇ 10 ਸਾਲਾਂ ਵਿੱਚ ਗੁਰੂਗ੍ਰਾਮ ਇੱਕ ਵੱਡੀ ਅਰਥਵਿਵਸਥਾ ਵਜੋਂ ਉਭਰੇਗਾ ਅਤੇ ਏਸ਼ੀਆ ਦਾ ਪਹਿਲਾ ਸ਼ਹਿਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਓਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਜਾਂ ਕੋਈ ਵੀ ਰਾਸ਼ਟਰੀ ਪੱਧਰ ਦੀ ਖੇਡ ਹੋਵੇ, ਹਰਿਆਣਾ ਦੇ ਖਿਡਾਰੀ ਹਮੇਸ਼ਾ ਹੀ ਅੱਗੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਆਬਾਦੀ ਦਾ ਦੋ ਫੀਸਦੀ ਹਿੱਸਾ ਹਨ ਜਦਕਿ ਖਿਡਾਰੀ 32 ਫੀਸਦੀ ਤਗਮੇ ਜਿੱਤਦੇ ਹਨ।

Advertisement

Advertisement
Advertisement