ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਕੈਨੇਡਾ ਵਿਚਾਲੇ ਤਣਾਅ ਕਾਰਨ ਵਪਾਰ ਪ੍ਰਭਾਵਿਤ

07:17 AM Oct 17, 2024 IST

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 16 ਅਕਤੂਬਰ
ਹਰਦੀਪ ਨਿੱਝਰ ਮਾਮਲੇ ਵਿੱਚ ਭਾਰਤ ਅਤੇ ਕੈਨੇਡਾ ਵਿਚਾਲੇ ਵਧ ਰਹੇ ਤਣਾਅ ਦਾ ਅਸਰ ਦੋਵਾਂ ਦੇਸ਼ਾਂ ਦੇ ਵਪਾਰੀਆਂ ’ਤੇ ਵੀ ਪੈ ਰਿਹਾ ਹੈ। ਪਿਛਲੇ ਸਾਲ ਸਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਭਾਰਤੀ ਸੂਹੀਆ ਏਜੰਸੀਆਂ ’ਤੇ ਲੱਗਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਵਿਗੜੇ ਰਿਸ਼ਤਿਆਂ ਦਾ ਅਸਰ ਕਈ ਸਾਲਾਂ ਤੋਂ ਵਾਧੇ ਪਏ ਦੁਵੱਲੇ ਵਪਾਰ ’ਤੇ ਵੀ ਪਿਆ। ਵਪਾਰਕ ਅੰਕੜਿਆਂ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਿੱਚ ਹਰ ਸਾਲ ਤਿੰਨ ਤੋਂ ਪੰਜ ਫੀਸਦ ਦਾ ਵਾਧਾ ਹੁੰਦਾ ਹੈ ਪਰ ਪਿਛਲੇ ਸਾਲ ਇਸ ਵਿੱਚ ਡੇਢ ਫੀਸਦ ਦਾ ਖੋਰਾ ਲੱਗਾ ਹੈ। ਭਾਰਤ ਕੈਨੇਡਾ ਤੋਂ ਕੋਲਾ, ਦਾਲਾਂ, ਤਾਰਾਮੀਰਾ ਤੇਲ ਮੰਗਵਾਉਂਦਾ ਹੈ ਤੇ ਇਸ ਬਦਲੇ ਮਸਾਲੇ, ਗਹਿਣੇ, ਕੱਪੜੇ, ਪੋਟਾਸ਼ ਖਾਦ ਤੇ ਆਟੋ ਮੋਬਾਈਲ ਪੁਰਜੇ ਕੈਨੇਡਾ ਭੇਜਦਾ ਹੈ। ਹਰ ਸਾਲ ਸਰਦੀਆਂ ਵਿੱਚ ਕੈਨੇਡਾ ਵਸੇ ਭਾਰਤੀਆਂ ’ਚੋਂ ਵੱਡੀ ਗਿਣਤੀ ਲੋਕ ਵਤਨ ਫੇਰੀ ਦੌਰਾਨ ਭਾਰਤ ਤੇ ਖਾਸਕਰ ਪੰਜਾਬ ਆ ਕੇ ਮੋਟੀ ਖਰੀਦਾਰੀ ਕਰਦੇ ਹਨ, ਜਿਨ੍ਹਾਂ ਦੀ ਉਡੀਕ ਭਾਰਤੀ ਵਪਾਰੀ ਇੱਕ-ਦੋ ਮਹੀਨੇ ਪਹਿਲਾਂ ਕਰਨ ਲੱਗ ਜਾਂਦੇ ਹਨ। ਅੱਜ ਜਲੰਧਰ ਦੇ ਰੈਣਕ ਬਾਜ਼ਾਰ ਦੇ 3-4 ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਗੱਲਬਾਤ ’ਚੋਂ ਸਾਫ ਤੌਰ ’ਤੇ ਉਦਾਸੀ ਦੀ ਝਲਕ ਪਈ। ਕੱਪੜਾ ਵਪਾਰੀ ਸੰਜੀਵ ਨੇ ਕਿਹਾ ਕਿ ਉਸ ਦੀ ਵਿਕਰੀ ਅਤੇ ਮੁਨਾਫੇ ਵਿੱਚ ਐੱਨਆਰਆਈਜ਼ ਦਾ ਵੱਡਾ ਹਿੱਸਾ ਹੁੰਦਾ ਹੈ। ਉਸ ਨੂੰ ਡਰ ਸਤਾ ਰਿਹਾ ਹੈ ਕਿ ਸ਼ਾਇਦ ਇਸ ਵਾਰ ਬਹੁਤੇ ਪਰਵਾਸੀ ਭਾਰਤ ਨਾ ਆਉਣ। ਕੈਨੇਡਾ ਵਿਚਲੇ ਭਾਰਤੀ ਸਟੋਰਾਂ ਵਾਲਿਆਂ ਨੂੰ ਵੀ ਡਰ ਸਤਾ ਰਿਹਾ ਹੈ ਕਿ ਭਾਰਤ ਸਰਕਾਰ ਕਿਤੇ ਕੈਨੇਡਾ ਨਾਲ ਵਪਾਰਕ ਸਬੰਧ ਹੀ ਤੋੜ ਨਾ ਲਵੇ।

Advertisement

Advertisement