ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਡੀਨੈਂਸਾਂ ਵਿਰੁੱਧ ਸ਼ਾਹੀ ਸ਼ਹਿਰ ਵਿੱਚ ਟਰੈਕਟਰ ਮਾਰਚ

08:48 AM Jul 28, 2020 IST

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 27 ਜੁਲਾਈ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ, ਬਿਜਲੀ ਸੋਧ ਬਿੱਲ 2020, ਡੀਜ਼ਲ ਅਤੇ ਪੈਟਰੋਲ ਦੇ ਵਧੇ ਰੇਟਾਂ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਹੋਰ ਕਿਸਾਨੀ ਮੰਗਾਂ ਸਬੰਧੀ ਕਿਸਾਨ ਸੰਗਠਨ ਦੇ ਸੱਦੇ ’ਤੇ ਸ਼ਾਹੀ ਸ਼ਹਿਰ ਵਿਚ ਟਰੈਕਟਰ ਮਾਰਚ ਕਰਦਿਆਂ, ਕਿਸਾਨਾਂ ਨੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਘਰ ਅਤੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ਾਹੀ ਸ਼ਹਿਰ ਦੀ ਟਰੈਫਿਕ ਵਿਵਸਥਾ ਵੀ ਪ੍ਰਭਾਵਿਤ ਹੋਈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨ ਪਾਲ ਦੀ ਅਗਵਾਈ ਹੇਠਾਂ 300 ਤੋੋਂ ਵੱਧ ਟਰੈਕਟਰਾਂ ਅਤੇ 50 ਮੋਟਰਸਾਈਕਲ ਅਤੇ ਕੁਝ ਕਾਰਾਂ ’ਤੇ ਆਧਾਰਿਤ ਮਾਰਚ ਇਥੇ ਫੁਹਾਰਾ ਚੌਕ ਨੇੜੇ ਸਥਿਤ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਦੇ ਬੁੱਤ ਨੂੰ ਹਾਰ ਪਹਨਿਾਉਣ ਮਗਰੋਂ ਵਾਈਪੀਐੱਸ ਚੌਕ, 21 ਨੰਬਰ ਫਾਟਕ, ਡੀਸੀ ਦਫ਼ਤਰ ਅਤੇ 22 ਨੰਬਰ ਫਾਟਕ ਤੇ ਮੁੱਖ ਡਾਕਖਾਨੇ ਤੋਂ ਹੁੰਦਾ ਹੋਇਆ, ਸੁਰਜੀਤ ਸਿੰਘ ਰੱਖੜਾ ਦੇ ਲੀਲ੍ਹਾ ਭਵਨ ਸਥਿਤ ਦਫ਼ਤਰ ਅੱਗੇ ਪੁੱਜਾ। ਇਸ ਦੀ ਸਮਾਪਤੀ ਇਥੇ ਰੈਲੀ ਕਰਨ ਉਪਰੰਤ ਹੋਈ। ਇਸ ਮੌਕੇ ਗੁਰਮੀਤ ਸਿੰਘ ਦਿੱਤੂਪੁਰ, ਜੰਗ ਸਿੰਘ ਭਟੇੜੀ, ਹਰਭਜਨ ਬੁੱਟਰ, ਕੁਲਵੰਤ ਮੌਲਵੀਵਾਲਾ, ਪੂਰਨ ਚੰਦ ਨਨਹੇੜਾ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਸੂਬਾਈ ਵਿੱਤ ਸਕੱਤਰ ਰਾਮ ਸਿੰਘ ਮਟੋਰੜਾ ਤੇ ਸੂਬਾਈ ਜਗਮੇਲ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਢਕੜੱਬਾ ਦੀ ਅਗਵਾਈ ਹੇਠਾਂ ਟਰੈਕਟਰ ਮਾਰਚ ਲੈ ਕੇ ਸ੍ਰੀ ਰੱਖੜਾ ਦੇ ਨਾਭਾ ਰੋਡ ’ਤੇ ਸਥਿਤ ਮਹਿਲ ਨੁਮਾ ਘਰ ਦੇ ਬਾਹਰ ਪੁੱਜੇ। ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਕਿਸਾਨ ਯੂਨੀਅਨ ਡਕੌਂਦਾ ਦੇ ਕਾਫਲੇ ’ਚ 632 ਟਰੈਕਟਰ ਸਨ। ਰੱਖੜਾ ਦੇ ਘਰ ਦੇ ਬਾਹਰ ਕੀਤੇ ਗਏ ਪ੍ਰਰਦਸ਼ਨ ਦੌਰਾਨ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਬਲਜੀਤ ਸਿੰਘ, ਮੁਖਤਿਆਰ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ, ਸੁਖਬਰ ਸਿੰਘ, ਜਗਮੇਲ ਸਿੰਘ ਸੁੱਧੇਵਾਲ ਮੌਜੂਦ ਸਨ। 

Advertisement

Advertisement
Tags :
ਆਰਡੀਨੈਂਸਾਂਸ਼ਹਿਰਸ਼ਾਹੀਟਰੈਕਟਰਮਾਰਚਵਿੱਚਵਿਰੁੱਧ