ਲੁੱਟ ਦੀ ਝੂਠੀ ਸਾਜਿਸ਼ ਰਚਣ ਵਾਲਾ ਟਰੈਕਟਰ ਚਾਲਕ ਕਾਬੂ
06:53 AM Jan 10, 2025 IST
ਪੱਤਰ ਪ੍ਰੇਰਕ
ਡੱਬਵਾਲੀ, 9 ਜਨਵਰੀ
ਅਬੁੱਬਸ਼ਹਿਰ ਨੇੜੇ ਟਰੈਕਟਰ-ਟਰਾਲੀ ਚਾਲਕ ਦੇ ਹੱਥ-ਪੈਰ ਬੰਨ੍ਹ ਕੇ ਕਰੀਬ 2.90 ਲੱਖ ਰੁਪਏ ਦੇ ਲੁੱਟ ਮਾਮਲੇ ਵਿੱਚ ਸ਼ਿਕਾਇਤਕਰਤਾ ਟਰੈਕਟਰ ਚਾਲਕ ਹੀ ਮੁੱਖ ਮੁਲਜ਼ਮ ਨਿੱਕਲਿਆ। ਉਸ ਨੇ ਮਾਲਕ ਦੇ ਪੈਸੇ ਹੜੱਪਣ ਦੀ ਮਨਸ਼ਾ ਤਹਿਤ ਖੁਦ ਵਾਰਦਾਤ ਦੀ ਝੂਠੀ ਸਾਜਿਸ਼ ਰਚੀ ਸੀ। ਸਦਰ ਪੁਲੀਸ ਨੇ ਵਾਰਦਾਤ ਦਾ ਪਰਦਾਫਾਸ਼ ਕਰਕੇ ਟਰੈਕਟਰ ਚਾਲਕ ਬਲਕਰਨ ਸਿੰਘ ਵਾਸੀ ਹਨੂੰਮਾਨਗੜ੍ਹ ਤੋਂ ਰਕਮ ਬਰਾਮਦ ਕਰ ਲਈ ਹੈ। ਵਾਰਦਾਤ ਦੀ ਪਰਦਾਫਾਸ਼ ਕਰਨ ਵਿੱਚ ਥਾਣਾ ਸਦਰ ਡੱਬਵਾਲੀ ਦੇ ਮੁਖੀ ਬ੍ਰਹਮਾ ਪ੍ਰਕਾਸ਼ ਅਤੇ ਚੌਟਾਲਾ ਚੌਕੀ ਦੇ ਮੁਖੀ ਆਨੰਦ ਨੇ ਅਹਿਮ ਭੂਮਿਕਾ ਨਿਭਾਈ। ਕੱਲ੍ਹ ਸਦਰ ਪੁਲੀਸ ਨੂੰ ਇੱਕ ਸੂਚਨਾ ਮਿਲੀ ਸੀ ਕਿਸਵੇਰੇ 4 ਵਜੇ ਅਬੁੱਬਸ਼ਹਿਰ ਦੇ ਨੇੜੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਨੂੰ ਡੰਡਿਆਂ ਨਾਲ ਮਾਰ-ਕੁੱਟ ਕਰਕੇ ਬੰਧਕ ਬਣਾ ਲਿਆ ਅਤੇ ਜਖ਼ਮੀ ਕਰਕੇ ਉਸ ਤੋਂ 2.90 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
Advertisement
Advertisement