For the best experience, open
https://m.punjabitribuneonline.com
on your mobile browser.
Advertisement

ਵੇਟ ਲਿਫਟਿੰਗ ਦੇ ਜੇਤੂ ਖਿਡਾਰੀਆਂ ਨੂੰ ਟਰੈਕ ਸੂਟ ਵੰਡੇ

10:12 AM May 22, 2024 IST
ਵੇਟ ਲਿਫਟਿੰਗ ਦੇ ਜੇਤੂ ਖਿਡਾਰੀਆਂ ਨੂੰ ਟਰੈਕ ਸੂਟ ਵੰਡੇ
ਵੇਟ ਲਿਫਟਿੰਗ ਖਿਡਾਰੀ ਸਕੂਲ ਪ੍ਰਬੰਧਕਾਂ ਨਾਲ। -ਫੋਟੋ: ਓਬਰਾਏ
Advertisement

ਦੋਰਾਹਾ:

Advertisement

ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਰਵਿੰਦਰ ਰੂਪਰਾਏ ਦੀ ਅਗਵਾਈ ਹੇਠ ਇੱਥੇ ਅੱਜ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਰਜੁਨ ਐਵਾਰਡੀ ਅਤੇ ਇੰਟਰਨੈਸ਼ਨਲ ਵੇਟ ਲਿਫ਼ਟਰ, ਹਰਦੀਪ ਸਿੰਘ, ਕੁਲਵੀਰ ਸਿੰਘ ਤੇ ਜਸਪ੍ਰੀਤ ਸਿੰਘ ਨੇ ਵੇਟ ਲਿਫਟਿੰਗ ਦੇ ਖਿਡਾਰੀਆਂ ਲਈ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਦਾ ਨੈਲਕੋ ਦਾ ਸੈੱਟ ਸਣੇ ਸਟੈਂਡ ਸਕੂਲ ਨੂੰ ਭੇਟ ਕੀਤਾ। ਇਸ ਮੌਕੇ ਨੈਸ਼ਨਲ ਤੇ ਸਟੇਟ ਪੱਧਰ ਦੇ ਵੇਟ ਲਿਫਟਿੰਗ ਜੇਤੂ ਖਿਡਾਰੀਆਂ ਨੂੰ 14 ਟਰੈਕ ਸੂਟ ਵੰਡੇ ਗਏ। ਸਟੇਜ ਸਕੱਤਰ ਦੀ ਭੂਮਿਕਾ ਅਮਨਦੀਪ ਕੌਰ ਨੇ ਬਾਖੂਬੀ ਨਿਭਾਈ। ਪੀਟੀਆਈ ਜਸਵੀਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਰ ਲੋਕਾਂ ਨੂੰ ਵੀ ਸਮਾਜ ਸੇਵੀ ਕੰਮਾਂ ਵਿਚ ਅੱਗੇ ਆਉਣ ਦਾ ਸੁਨੇਹਾ ਦਿੱਤਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement