ਚੰਡੀਗੜ੍ਹ ਵਿੱਚ ਸ਼ਰਾਬ ਤਸਕਰੀ ਰੋਕਣ ਲਈ ਸ਼ੁਰੂ ਕੀਤਾ ਜਾਵੇਗਾ ‘ਟਰੈਕ ਐਂਡ ਟਰੇਸ’ ਸਿਸਟਮ
07:34 AM Feb 12, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਫਰਵਰੀ
ਚੰਡੀਗੜ੍ਹ ਵਿੱਚ ਲਗਾਤਾਰ ਵਧ ਰਹੀ ਸ਼ਰਾਬ ਤਸਕਰੀ ਦੀਆਂ ਘਟਨਾਵਾਂ ’ਤੇ ਨੱਥ ਪਾਉਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸ਼ਰਾਬ ਦੀਆਂ ਬੋਤਲਾਂ ’ਤੇ ‘ਟਰੈਕ ਐਂਡ ਟਰੇਸ’ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਆਈਟੀ ਡਿਪਾਰਟਮੈਂਟ ਤੇ ਐਨਆਈਸੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਫਰਵਰੀ ਮਹੀਨੇ ਤੋਂ ਲਾਗੂ ਕੀਤਾ ਜਾਵੇਗਾ। ਇਸ ਸਿਸਟਮ ਰਾਹੀ ਸ਼ਰਾਬ ਦੀ ਬੋਤਲ ਦਾ ਨਿਰਮਾਣ, ਵਿਕਰੀ ਤੇ ਗੁਣਵੱਤਾ ਬਾਰੇ ਸਭ ਕੁਝ ਪਤਾ ਲੱਗ ਸਕੇਗਾ। ਇਸ ਤੋਂ ਪਹਿਲਾਂ ਪੰਜਾਬ ਤੇ ਦਿੱਲੀ ਵਿੱਚ ਸ਼ਰਾਬ ਦੀਆਂ ਬੋਤਲਾਂ ’ਤੇ ‘ਟਰੈਕ ਐਂਡ ਟਰੈਸ’ ਸਿਸਟਮ ਲਾਗੂ ਹੋ ਚੁੱਕਿਆ ਹੈ। ਸ਼ਰਾਬ ਦੀ ਬੋਤਲ ’ਤੇ ਲੱਗੇ ਬਾਰਕੋਰਡ ਨਾਲ ਸ਼ਰਾਬ ਦੀ ਸਾਰੀ ਜਾਣਕਾਰੀ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ‘ਟਰੈਕ ਐਂਡ ਟਰੇਸ’ ਸਿਸਟਮ ਦੇ ਲਾਗੂ ਹੋਣ ਤੋਂ ਬਾਅਦ ਸ਼ਰਾਬ ਦੀਆਂ ਸਾਰੀਆਂ ਬੋਤਲਾਂ ’ਤੇ ਇਕ ਬਾਰਕੋਡ ਲਗਾਇਆ ਜਾਵੇਗਾ।
Advertisement
Advertisement