ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੋਸ਼ਾਖਾਨਾ ਕੇਸ: ਇਮਰਾਨ ਖਾਨ ਦਾ ਦੋ ਦਿਨਾ ਰਿਮਾਂਡ ਮਨਜ਼ੂਰ

09:22 AM Dec 15, 2023 IST

ਇਸਲਾਮਾਬਾਦ, 14 ਦਸੰਬਰ
ਇੱਥੋਂ ਦੀ ਇੱਕ ਅਦਾਲਤ ਨੇ ਸਰਵਉੱਚ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੂੰ ਤੋਸ਼ਾਖਾਨਾ ਕੇਸ ਵਿੱਚ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਦੋ ਦਿਨਾ ਰਿਮਾਂਡ ਦਿੱਤਾ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਜੱਜ ਮੁਹੰਮਦ ਬਸ਼ੀਰ ਨੇ ਦੋ ਦਿਨ ਦੇ ਰਿਮਾਂਡ ਦੀ ਮਨਜ਼ੂਰੀ ਦਿੱਤੀ। ਦਰਅਸਲ, ਅਦਾਲਤ ਅੱਗੇ ਪੇਸ਼ ਕੌਮੀ ਜੁਆਬਦੇਹੀ ਬਿਊਰੋ (ਐੱਨਏਬੀ) ਦੇ ਡੀਪੀਜੀ ਸਰਦਾਰ ਮਜ਼ਹਰ ਅੱਬਾਸੀ ਤੇ ਜਾਂਚ ਟੀਮ ਨੇ ਇਸ ਕੇਸ ਵਿੱਚ ਡੂੰਘੀ ਜਾਂਚ ਲਈ ਸਾਬਕਾ ਪ੍ਰਧਾਨ ਮੰਤਰੀ ਦੇ ਸੱਤ ਦਿਨਾਂ ਰਿਮਾਂਡ ਦੀ ਮੰਗ ਕੀਤੀ ਸੀ।
ਹਾਲਾਂਕਿ, ਜੱਜ ਨੇ ਦੂਜੀ ਧਿਰ ਵੱਲੋਂ ਪੇਸ਼ ਦਲੀਲਾਂ ਦੇ ਬਾਵਜੂਦ ਦੋ ਦਿਨਾਂ ਰਿਮਾਂਡ ਦੀ ਮਨਜ਼ੂਰੀ ਦਿੰਦਿਆਂ ਅਗਲੀ ਕਾਰਵਾਈ 16 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। -ਪੀਟੀਆਈ

Advertisement

Advertisement