ਫੌਜੀ ਅਧਿਕਾਰੀ ’ਤੇ ਤਸ਼ੱਦਦ: ਮੁਅੱਤਲ ਕੀਤੇ ਪੰਜ ਪੁਲੀਸ ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ ਪੂਰਾ ਹੋਇਆ
03:43 PM Oct 19, 2024 IST
ਭੁਬਨੇਸ਼ਵਰ, 19 ਅਕਤੂਬਰ
Army officer 'torture': Polygraph tests of five suspended police personnel completed ਉੜੀਸਾ ਪੁਲੀਸ ਦੀ ਅਪਰਾਧ ਸ਼ਾਖਾ ਨੇ ਜਸਟਿਸ ਸੀਆਰ ਦਸ਼ ਦੀ ਅਗਵਾਈ ਵਾਲੇ ਨਿਆਂਇਕ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਹਿਰਾਸਤ ਵਿੱਚ ਫੌਜੀ ਅਧਿਕਾਰੀ ’ਤੇ ਕਥਿਤ ਤਸ਼ੱਦਦ ਅਤੇ ਉਸ ਦੀ ਮੰਗੇਤਰ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਸਾਰੇ ਪੰਜ ਪੁਲੀਸ ਮੁਲਾਜ਼ਮਾਂ ਦੇ ਪੋਲੀਗ੍ਰਾਫ ਟੈਸਟ ਪੂਰੇ ਹੋ ਚੁੱਕੇ ਹਨ।
Advertisement
ਕਮਿਸ਼ਨ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਭਰਤਪੁਰ ਪੁਲੀਸ ਥਾਣੇ ਸਾਬਕਾ ਇੰਸਪੈਕਟਰ ਇੰਚਾਰਜ ਦੀਨਾਕ੍ਰਿਸ਼ਨਾ ਮਿਸ਼ਰਾ ਦੇ ਬਰੇਨ ਮੈਪਿੰਗ ਤੇ ਨਾਰਕੋ ਐਨੇਲਸਿਸ ਟੈਸਟ ਵੀ ਗੁਜਰਾਤ ਵਿੱਚ ਸਥਿਤ ਗਾਂਧੀਨਗਰ ਵਿੱਚ ਕਰਵਾਏ ਜਾ ਚੁੱਕੇ ਹਨ। ਅਪਰਾਧ ਸ਼ਾਖਾ ਦੇ ਏਡੀਜੀ ਵਿਨੈਤੋਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਟੈਸਟਾਂ ਦੀਆਂ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement