ਚੇਤਨਾ ਪ੍ਰੀਖਿਆ ’ਚ ਮੋਹਰੀ ਵਿਦਿਆਰਥੀ ਸਨਮਾਨੇ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਫਰਵਰੀ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਸੂਬਾਈ ਅਤੇ ਇਕਾਈ ਪੱਧਰ ’ਤੇ ਅਹਿਮ ਸਥਾਨ ਹਾਸਲ ਕਰਨ ਵਾਲੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਅੰਮ੍ਰਿਤਸਰ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੂਬਾਈ ਪੱਧਰ ’ਤੇ ਬਾਰ੍ਹਵੀਂ ਜਮਾਤ ’ਚੋਂ ਦੂਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਨਮਨ ਨੂੰ ਨਕਦ ਇਨਾਮ, ਤਰਕਸ਼ੀਲ ਕਿਤਾਬਾਂ ਦਾ ਸੈੱਟ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਵਿੱਚ ਸਮਾਗਮ ਵਿੱਚ ਛੇਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਜੀਆ, ਦੂਜਾ ਸਥਾਨ ਸੋਨਾਕਸ਼ੀ ਅਤੇ ਤੀਜਾ ਸਥਾਨ ਸਾਂਝੇ ਤੌਰ ’ਤੇ ਗੁਰਨੂਰ ਤੇ ਦਿੱਵਿਆ, ਸੱਤਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਮਯੁਰੇਸ਼ ਅਤੇ ਤੀਜਾ ਸਥਾਨ ਸਮਰਿਧੀ, ਅੱਠਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਵੀਰ ਵਰਮਾ, ਦੂਜਾ ਸਥਾਨ ਬੁਮਨ ਖੁਰਾਣਾ, ਤੀਜਾ ਸਥਾਨ ਸਾਂਝੇ ਤੌਰ ’ਤੇ ਕੁਸ਼ਲ ਸੇਠੀ ਤੇ ਅਰਮਾਨ, ਨੌਵੀਂ ਜਮਾਤ ’ਚੋਂ ਸਾਂਝੇ ਤੌਰ ਤੇ ਦੂਜਾ ਸਥਾਨ ਪ੍ਰੀਆ ਅਤੇ ਰਵਨੀਤ ਕੌਰ ਅਤੇ ਤੀਜਾ ਸਥਾਨ ਭੂਮਿਕਾ ਸ਼ਰਮਾ ਅਤੇ ਦਸਵੀਂ ਜਮਾਤ ’ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਰੁਪਾਲੀ ਨੂੰ ਤਰਕਸ਼ੀਲ ਕਿਤਾਬਾਂ ਦਾ ਸੈੱਟ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚੇਤਨ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 244 ਵਿਦਿਆਰਥੀਆਂ ਨੂੰ ਵੀ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸੰਸਥਾਪਕ ਤੇ ਸ਼ਾਇਰ ਮਰਹੂਮ ਦੇਵ ਦਰਦ ਦੇ ਵਿਗਿਆਨਕ ਚੇਤਨਾ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ।
ਸਕੂਲ ਦੇ ਮੁੱਖ ਨਿਰਦੇਸ਼ਕ ਪ੍ਰਤੀਕ ਸਹਿਦੇਵ ਅਤੇ ਪ੍ਰਿੰਸੀਪਲ ਅੰਕਿਤਾ ਸਹਿਦੇਵ ਨੇ ਕਿਹਾ ਕਿ ਮੌਜੂਦਾ ਵਿਗਿਆਨ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ ਭਰਮਾਂ ਤੋਂ ਬਚਣ ਲਈ ਵਿੱਦਿਅਕ ਅਦਾਰਿਆਂ ਵਿੱਚ ਸਮੇਂ ਸਮੇਂ ਉੱਤੇ ਅਜਿਹੀਆਂ ਵਿਗਿਆਨਕ ਚੇਤਨਾ ਪ੍ਰੀਖਿਆਵਾਂ ਬੇਹੱਦ ਜ਼ਰੂਰੀ ਹਨ। ਇਸ ਮੌਕੇ ਐਡਵੋਕੇਟ ਅਮਰਜੀਤ ਬਾਈ ਤੇ ਦਮਨਜੀਤ ਕੌਰ ਵੱਲੋਂ ਪ੍ਰਿੰਸੀਪਲ ਅੰਕਿਤਾ ਸਹਿਦੇਵ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।