ਅਹੁਦਾ ਸੰਭਾਲਿਆ
07:21 AM Sep 06, 2024 IST
ਪੱਤਰ ਪ੍ਰੇਰਕ
ਪਾਇਲ, 5 ਸਤੰਬਰ
ਸਬ-ਡਿਵੀਜ਼ਨ ਪਾਇਲ ਅਧੀਨ ਪੈਂਦੀ ਮਲੌਦ ਸਬ-ਤਹਿਸੀਲ ਵਿੱਚ ਨਾਇਬ ਤਹਿਸੀਲਦਾਰ ਮਲੌਦ ਦਾ ਅਹੁਦਾ ਲੰਮੇ ਸਮੇਂ ਤੋਂ ਖਾਲੀ ਪਿਆ ਸੀ, ਜਿੱਥੇ ਨਾਇਬ ਤਹਿਸੀਲਦਾਰ ਪਾਇਲ ਨਵਜੋਤ ਤਿਵਾੜੀ ਵੱਲੋਂ ਵਾਧੂ ਚਾਰਜ ਵਜੋਂ ਕੰਮ ਚਲਾਇਆ ਜਾਂਦਾ ਰਿਹਾ, ਪਰ ਖਰੜ ਤਹਿਸੀਲ ਤੋਂ ਪੱਕੇ ਤੌਰ ’ਤੇ ਆਏ ਵਿਕਾਸਦੀਪ ਨੇ ਬਤੌਰ ਨਾਇਬ ਤਹਿਸੀਲਦਾਰ ਆਪਣਾ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਉਹ ਪਹਿਲਾਂ ਵੀ ਸਬ-ਤਹਿਸੀਲ ਮਲੌਦ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਸਮੁੱਚੇ ਸਟਾਫ, ਕਾਨੂੰਨਗੋ ਪਟਵਾਰੀਆਂ ਅਤੇ ਵਸੀਕਾ ਨਵੀਸਾਂ ਨਾਲ ਮੀਟਿੰਗ ਕਰ ਕੇ ਸਭ ਨੂੰ ਹਦਾਇਤਾਂ ਕੀਤੀਆਂ ਕਿ ਕਿਸੇ ਵੀ ਕੰਮ ਕਰਵਾਉਣ ਵਾਲੇ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ।
Advertisement
Advertisement