ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਤੋਂ ਔਢਾਂ ਲਈ ਕਿਰਾਏ ’ਤੇ ਲਈ ਕਾਰ ਖੋਹੀ

10:45 AM Jul 24, 2023 IST

ਪੱਤਰ ਪੇ੍ਰਕ
ਕਾਲਾਂਵਾਲੀ, 23 ਜੁਲਾਈ
ਪਿੰਡ ਔਢਾਂ ਨੇੜੇ ਬੀਤੀ ਰਾਤ ਚੰਡੀਗੜ੍ਹ ਤੋਂ ਔਢਾਂ ਤੱਕ ਕਿਰਾਏ ’ਤੇ ਲਈ ਕਾਰ ਤਿੰਨ ਨੌਜਵਾਨਾਂ ਨੇ ਡਰਾਈਵਰ ਨੂੰ ਕੁੱਟ ਕੇ ਅਤੇ ਪਿਸਤੌਲ ਦਿਖਾ ਕੇ ਖੋਹ ਲਈ। ਇਸ ਸਬੰਧੀ ਥਾਣਾ ਔਢਾਂ ਪੁਲੀਸ ਨੇ ਡਰਾਈਵਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ’ਚ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਓਲਾ ਕੰਪਨੀ ਲਈ ਗੱਡੀ ਚਲਾਉਂਦਾ ਹੈ। ਕਾਰ ਉਸ ਦੇ ਭਰਾ ਦੇ ਨਾਂ ’ਤੇ ਲਈ ਗਈ ਹੈ। ਬੀਤੇ ਦਨਿ ਉਹ ਗੱਡੀ ਲੈ ਕੇ ਚੰਡੀਗੜ੍ਹ ਗਿਆ ਸੀ ਅਤੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਖੜ੍ਹਾ ਸੀ। ਇਸ ਦੌਰਾਨ ਤਿੰਨ ਨੌਜਵਾਨਾਂ ਨੇ ਕਾਰ ਕਿਰਾਏ ’ਤੇ ਲਈ ਅਤੇ ਛੇ ਹਜ਼ਾਰ ਰੁਪਏ ਵਿੱਚ ਕਿਰਾਇਆ ਤੈਅ ਹੋਇਆ। ਉਹ ਚੰਡੀਗੜ੍ਹ ਦੇ ਰਹਿਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਕਾਰ ਵਿੱਚ ਬਿਠਾ ਕੇ ਉਹ ਸਿਰਸਾ ਲਈ ਰਵਾਨਾ ਹੋ ਗਿਆ। ਰਾਤ ਦਸ ਵਜੇ ਘੁੱਕਿਆਂਵਾਲੀ ਰੋਡ ’ਤੇ ਪਹੁੰਚਣ ’ਤੇ ਇੱਕ ਲੜਕੇ ਨੇ ਉਲਟੀ ਕਰਨ ਦੇ ਬਹਾਨੇ ਨਾਲ ਕਾਰ ਰੋਕ ਲਈ ਅਤੇ ਹੇਠਾਂ ਉਤਰ ਗਿਆ। ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਵੀ ਉਸ ਦੇ ਪਿੱਛੇ-ਪਿੱਛੇ ਤੁਰ ਪਏ। ਡਰਾਈਵਰ ਨੇ ਸ਼ਿਕਾਇਤ ’ਚ ਦੱਸਿਆ ਕਿ ਗੱਡੀ ਬੰਦ ਕਰ ਕੇ ਸੀਟ ’ਤੇ ਬੈਠਾ ਸੀ। ਇਸ ਦੌਰਾਨਾਂ ਇੱਕ ਨੌਜਵਾਨ ਉਸ ਕੋਲ ਆਇਆ ਅਤੇ ਕਾਰ ਦੀ ਚਾਬੀ ਕੱਢ ਲਈ ਅਤੇ ਦੂਜੇ ਲੜਕੇ ਨੇ ਉਸ ਦੇ ਕੰਨ ’ਤੇ ਪਿਸਤੌਲ ਰੱਖ ਕੇ ਉਸਨੂੰ ਕਾਰ ਤੋਂ ਹੇਠਾਂ ਉਤਾਰ ਦਿੱਤਾ ਤੇ ਉਸ ਦੀ ਜੇਬ ਵਿੱਚੋਂ 4000 ਰੁਪਏ ਕੱਢ ਲਏ। ਇਸ ਤੋਂ ਬਾਅਦ ਉਹ ਗੱਡੀ ਲੈ ਕੇ ਫ਼ਰਾਰ ਹੋ ਗਏ।

Advertisement

Advertisement