For the best experience, open
https://m.punjabitribuneonline.com
on your mobile browser.
Advertisement

ਪੀਟੀਆਈ ਵੱਲੋਂ ਇਮਰਾਨ ਦੀ ਰਿਹਾਈ ਸਬੰਧੀ ਭਲਕ ਦੀ ਰੈਲੀ ਰੱਦ

07:42 AM Apr 05, 2024 IST
ਪੀਟੀਆਈ ਵੱਲੋਂ ਇਮਰਾਨ ਦੀ ਰਿਹਾਈ ਸਬੰਧੀ ਭਲਕ ਦੀ ਰੈਲੀ ਰੱਦ
Advertisement

ਇਸਲਾਮਾਬਾਦ, 4 ਅਪਰੈਲ
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਧਾਰਮਿਕ ਕਾਰਨਾਂ ਦਾ ਹਵਾਲਾ ਦਿੰਦਿਆਂ ਅੱਜ ਇੱਥੇ ਹੋਣ ਵਾਲੀ ਆਪਣੀ ਰੈਲੀ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਰੈਲੀ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਲਈ ਕੀਤੀ ਜਾਣੀ ਸੀ, ਜੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿੱਚ ਬੰਦ ਹਨ। ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਬੈਰਿਸਟਰ ਗੌਹਰ ਅਲੀ ਖਾਨ ਨੇ ਬੁੱਧਵਾਰ ਨੂੰ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਸੂਚਿਤ ਕੀਤਾ ਕਿ ਇਹ ਫੈਸਲਾ ‘ਲੈਲਤ-ਉਲ-ਕਦਰ’ ਕਾਰਨ ਲਿਆ ਗਿਆ ਹੈ। ਮੁਸਲਿਮ ਭਾਈਚਾਰਾ ਰਮਜ਼ਾਨ ਦੇ ਮਹੀਨੇ ਦੀ ਇਸ ਰਾਤ ਨੂੰ ਬਹੁਤ ਅਹਿਮ ਮੰਨਦਾ ਹੈ ਅਤੇ ਪੂਰੀ ਰਾਤ ਜਾਗ ਕੇ ਇਬਾਦਤ ਕਰਦਾ ਹੈ। ਉਸਨੇ ਸਮਰਥਕਾਂ ਨੂੰ ਇਮਰਾਨ ਖਾਨ ਅਤੇ ਉਸਦੀ ਪਤਨੀ ਬੁਸ਼ਰਾ ਬੀਬੀ ਸਮੇਤ ਸਾਰੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਦੀ ਰਿਹਾਈ ਅਤੇ ਸੁਰੱਖਿਆ ਲਈ ਦੁਆ ਕਰਨ ਦੀ ਵੀ ਅਪੀਲ ਕੀਤੀ। ਪਿਛਲੇ ਮਹੀਨੇ, ਪੀਟੀਆਈ ਨੇ 71 ਸਾਲਾ ਖਾਨ ਦੀ ਰਿਹਾਈ ਯਕੀਨੀ ਬਣਾਉਣ ਲਈ ਪਰੇਡ ਗਰਾਊਂਡ ਵਿੱਚ ਇੱਕ ਵਿਸ਼ਾਲ ਰੈਲੀ ਕਰਨ ਦਾ ਐਲਾਨ ਕੀਤਾ ਸੀ। ਇਸਲਾਮਾਬਾਦ ਹਾਈ ਕੋਰਟ ਨੇ ਵੀ ਅਧਿਕਾਰੀਆਂ ਨੂੰ ਪਾਰਟੀ ਨੂੰ ਸੰਘੀ ਰਾਜਧਾਨੀ ਵਿੱਚ ਰੈਲੀ ਕਰਨ ਦੀ ਇਜਾਜ਼ਤ ਦੇਣ ਦਾ ਨਿਰਦੇਸ਼ ਦਿੱਤਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×