Mahakumbh ਮਹਾਂਕੁੰਭ ਲਈ ਆਉਂਦੇ ਵਾਹਨਾਂ ਲਈ ਟੌਲ ਫੀਸ ਮੁਆਫ ਕੀਤੀ ਜਾਵੇ: ਅਖਿਲੇਸ਼
09:53 AM Feb 09, 2025 IST
ਲਖਨਊ, 9 ਫਰਵਰੀ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਮੰਗ ਕੀਤੀ ਕਿ ਮਹਾਂਕੁੰਭ ਯਾਤਰਾ ਦੌਰਾਨ ਯੂਪੀ ਵਿਚ ਬਾਹਰੋਂ ਦਾਖ਼ਲ ਹੋਣ ਵਾਲੇ ਵਾਹਨਾਂ ਲਈ ਟੌਲ ਫੀਸ ਮੁਆਫ਼ ਕੀਤੀ ਜਾਵੇ। ਦੱਸ ਦੇਈਏ ਕਿ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਪ੍ਰਯਾਗਰਾਜ ਨੂੰ ਜਾਣ ਵਾਲੀਆਂ ਸੜਕਾਂ ’ਤੇ ਲੰਮਾ ਟਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ।
Advertisement
Advertisement
ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮਹਾਂਕੁੰਭ ਮੌਕੇ ਯੂਪੀ ਵਿਚ ਵਾਹਨਾਂ ਨੂੰ ਟੌਲ ਫ੍ਰੀ ਕੀਤਾ ਜਾਣਾ ਚਾਹੀਦਾ ਹੈ, ਇਸ ਨਾਲ ਯਾਤਰਾ ਵਿਚ ਰੁਕਾਵਟਾਂ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਘਟੇਗੀ। ਜਦੋਂ ਫਿਲਮਾਂ ਨੂੰ ਮਨੋਰੰਜਨ ਟੈਕਸ ਮੁਕਤ ਬਣਾਇਆ ਜਾ ਸਕਦਾ ਹੈ, ਤਾਂ ਮਹਾਂਕੁੰਭ ਦੇ ਮਹਾਨ ਤਿਉਹਾਰ ’ਤੇ ਵਾਹਨਾਂ ਨੂੰ ਟੌਲ ਫ੍ਰੀ ਕਿਉਂ ਨਹੀਂ ਕੀਤਾ ਜਾ ਸਕਦਾ?’’ ਇਸ ਸਾਲ 13 ਜਨਵਰੀ ਤੋਂ ਸ਼ੁਰੂ ਹੋਇਆ ਮਹਾਂਕੁੰਭ 26 ਫਰਵਰੀ ਤੱਕ ਚੱਲੇਗਾ। -ਪੀਟੀਆਈ
Advertisement