ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੌਲ ਮੁਲਾਜ਼ਮਾਂ ਨੇ ਕੰਪਨੀ ਵਿਰੁੱਧ ਸ਼ੁਰੂ ਕੀਤਾ ਸੰਘਰਸ਼

11:02 AM Nov 15, 2024 IST
ਮੱਲ੍ਹੀਆਂ ਟੌਲ ਪਲਾਜ਼ਾ ’ਤੇ ਧਰਨਾ ਦਿੰਦੇ ਹੋਏ ਕਰਮਚਾਰੀ ਅਤੇ ਕਿਸਾਨ।

ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 14 ਨਵੰਬਰ
ਬਰਨਾਲਾ-ਮੋਗਾ ਕੌਮੀ ਹਾਈਵੇ ਉਪਰ ਮੱਲ੍ਹੀਆਂ ਟੌਲ ਪਲਾਜ਼ਾ ਉਪਰ ਬੀਕੇਯੂ ਉਗਰਾਹਾਂ ਦਾ ਧਰਨਾ ਖ਼ਤਮ ਹੁੰਦੇ ਹੀ ਟੌਲ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਦੋ ਦਿਨਾਂ ਤੋਂ ਕਰਮਚਾਰੀਆਂ ਵੱਲੋਂ ਟੌਲ ਬੰਦ ਕਰਕੇ ਧਰਨਾ ਲਗਾਇਆ ਹੋਇਆ ਹੈ। ਕਿਸਾਨ ਯੂਨੀਅਨ ਉਗਰਾਹਾਂ ਵੀ ਟੌਲ ਕਰਮਚਾਰੀਆਂ ਦੇ ਹੱਕ ਵਿੱਚ ਡੱਟ ਗਈ ਹੈ। ਇਸ ਸਬੰਧੀ ਧਰਨਾਕਾਰੀ ਟੌਲ ਕਰਮਚਾਰੀ ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸ਼ਰਮਾ, ਅਮਨਪ੍ਰੀਤ ਸਿੰਘ, ਜਗਮੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਟੌਲ ਪਲਾਜ਼ਾ ਉਪਰ 38 ਕਰਮਚਾਰੀ ਕੰਮ ਕਰਦੇ ਆ ਰਹੇ ਹਨ। ਹੁਣ ਨਵੀਂ ਕੰਪਨੀ ਰੇਨੋ ਨੂੰ ਟੌਲ ਪਲਾਜ਼ਾ ਚਲਾਉਣ ਦੀ ਜ਼ਿੰਮੇਵਾਰੀ ਮਿਲੀ ਹੈ। ਨਵੀਂ ਕੰਪਨੀ ਵਲੋਂ ਜਿੱਥੇ ਉਹਨਾਂ ਦੀਆਂ ਤਨਖ਼ਾਹਾਂ ਘਟਾਈਆਂ ਜਾ ਰਹੀਆਂ ਹਨ, ਉਥੇ ਕੁਝ ਪੁਰਾਣੇ ਕਰਮਚਾਰੀਆਂ ਨੂੰ ਹਟਾਇਆ ਜਾ ਰਿਹਾ ਹੈ। ਇਸ ਸਬੰਧੀ ਕੰਪਨੀ ਦੇ ਪਲਾਜ਼ਾ ਮੈਨੇਜਰ ਅਜੇ ਸਿੰਘ ਨੇ ਕਿਹਾ ਕਿ ਸਮੂਹ ਕਰਮਚਾਰੀ 25 ਹਜ਼ਾਰ ਤੋਂ ਵੱਧ ਤਨਖ਼ਾਹ ਦੀ ਮੰਗ ਕਰ ਰਹੇ ਹਨ, ਜੋ ਕੰਪਨੀ ਦੇ ਵੱਸ ਦੀ ਗੱਲ ਨਹੀਂ ਹੈ। ਕਰਮਚਾਰੀਆਂ ਨੂੰ ਉਹਨਾਂ ਦੀ ਪੜ੍ਹਾਈ ਅਤੇ ਤਜਰਬੇ ਦੇ ਆਧਾਰ ਤੇ ਤਨਖ਼ਾਹ ਦੇ ਰਹੇ ਹਾਂ ਪਰ ਉਹ ਵੱਧ ਤਨਖ਼ਾਹ ਤੇ ਅੜੇ ਹੋਏ ਹਨ। ਉਥੇ ਇਸ ਮੌਕੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਪਹੁੰਚ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਧਰਨਾਕਾਰੀ ਆਪਣੀ ਮੰਗ ਤੇ ਅੜੇ ਰਹੇ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਸ਼ੁੱਕਰਵਾਰ ਨੂੰ ਧਰਨਾਕਾਰੀਆਂ ਅਤੇ ਕੰਪਨੀ ਦੇ ਅਧਿਕਾਰੀਆਂ ਦੀ ਮੀਟਿੰਗ ਰੱਖੀ ਗਈ ਹੈ।

Advertisement

Advertisement