For the best experience, open
https://m.punjabitribuneonline.com
on your mobile browser.
Advertisement

ਬੁਸ਼ਰਾ ਬੀਬੀ ਦੇ ਖਾਣੇ ’ਚ ਮਿਲਾਇਆ ‘ਟਾਇਲਟ ਕਲੀਨਰ’

07:56 AM Apr 26, 2024 IST
ਬੁਸ਼ਰਾ ਬੀਬੀ ਦੇ ਖਾਣੇ ’ਚ ਮਿਲਾਇਆ ‘ਟਾਇਲਟ ਕਲੀਨਰ’
Advertisement

ਇਸਲਾਮਾਬਾਦ, 25 ਅਪਰੈਲ
ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਤਰਜਮਾਨ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਫ਼ਤਾਰ ਵਾਲੇ ਭੋਜਨ ਵਿੱਚ ‘ਟਾਇਲਟ ਕਲੀਨਰ’ ਦੀਆਂ ਦੋ-ਤਿੰਨ ਬੂੰਦਾਂ ਮਿਲਾਈਆਂ ਗਈਆਂ। ਉਨ੍ਹਾਂ ਦਾਅਵਾ ਕੀਤਾ ਕਿ ਕਲੀਨਰ ਕਥਿਤ ਤੌਰ ’ਤੇ 24 ਫਰਵਰੀ ਨੂੰ ਸ਼ਬ-ਏ-ਬਾਰਾਤ ਦੌਰਾਨ ਦਿੱਤੇ ਗਏ ਭੋਜਨ ਵਿੱਚ ਮਿਲਾਇਆ ਗਿਆ। ਜੀਓ ਨਿਊਜ਼ ਨੇ ਬੁਸ਼ਰਾ ਬੀਬੀ ਦੀ ਤਰਜਮਾਨ ਮਸ਼ਾਲ ਯੂਸੁਫਜ਼ਈ ਦੇ ਹਵਾਲੇ ਨਾਲ ਕਿਹਾ, ‘‘ਸਾਨੂੰ ਪਤਾ ਲੱਗਿਆ ਕਿ ਬੁਸ਼ਰਾ ਬੀਬੀ ਦੇ ਇਫ਼ਤਾਰ ਵਾਲੇ ਭੋਜਨ ਵਿੱਚ ਦੋ ਤੋਂ ਤਿੰਨ ਬੂੰਦਾਂ ‘ਟਾਇਲਟ ਕਲੀਨਰ’ ਦੀਆਂ ਮਿਲਾਈਆਂ ਗਈਆਂ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ ਉਸ ਦਿਨ ਦੇ ਖਾਣੇ ਮਗਰੋਂ ਬੁਸ਼ਰਾ ਦੀ ਤਬੀਅਤ ਵਿਗੜ ਗਈ ਅਤੇ ਹਰ ਰੋਜ਼ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ। ਤਰਜਮਾਨ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸਣੇ ਕੋਈ ਸਿਹਤ ਸਮੱਸਿਆ ਨਹੀਂ ਸੀ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ, ‘‘ਗ੍ਰਿਫ਼ਤਾਰੀ ਮਗਰੋਂ ਬੁਸ਼ਰਾ ਬੀਬੀ ਦੀ ਸਿਹਤ ਖਰਾਬ ਹੋ ਰਹੀ ਹੈ, ਉਨ੍ਹਾਂ ਨਾਲ ਕੁੱਝ ਤਾਂ ਹੋਇਆ ਹੈ।’’ -ਪੀਟੀਆਈ

Advertisement

ਇਮਰਾਨ ਤੇ ਬੁਸ਼ਰਾ ’ਤੇ ਸਰਕਾਰੀ ਅਦਾਰਿਆਂ ਖ਼ਿਲਾਫ਼ ਬਿਆਨ ਦੇਣ ’ਤੇ ਰੋਕ

ਇਸਲਾਮਾਬਾਦ: ਪਾਕਿਸਤਾਨ ਦੀ ਇੱਕ ਅਦਾਲਤ ਨੇ ਅੱਜ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਬੁਸ਼ਰਾ ਬੀਬੀ ’ਤੇ ਫੌਜ ਅਤੇ ਅਧਿਕਾਰੀਆਂ ਸਣੇ ਹੋਰ ਸਰਕਾਰੀ ਅਦਾਰਿਆਂ ਖ਼ਿਲਾਫ਼ ਭੜਕਾਊ ਬਿਆਨ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ। ਇਸਲਾਮਾਬਾਦ ਦੀ ਇਹਤਸਾਬ ਅਦਾਲਤ ਦੇ ਜੱਜ ਬਸ਼ੀਰ ਜਾਵੇਦ ਰਾਣਾ ਨੇ ਨਿਰਪੱਖ ਸੁਣਵਾਈ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਮੀਡੀਆ ਨੂੰ ਮੁਲਜ਼ਮਾਂ ਦੇ ਬਿਆਨਾਂ ਦੀ ਰਿਪੋਰਟਿੰਗ ਕਰਨ ਦੀ ਥਾਂ ਅਦਾਲਤੀ ਕਾਰਵਾਈ ਤੱਕ ਮਹਿਦੂਦ ਰਹਿਣ ਦੀ ਹਦਾਇਤ ਵੀ ਕੀਤੀ। ‘‘ਦਿ ਐਕਸਪ੍ਰੈੱਸ ਟ੍ਰਿਬਿਊਨ’’ ਦੀ ਖ਼ਬਰ ਵਿੱਚ ਹੁਕਮ ਮੁਤਾਬਕ ਕਿਹਾ ਗਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਬਾਨੀ ਇਮਰਾਨ ਖ਼ਾਨ ਨੇ ਫੌਜ, ਨਿਆਂਪਾਲਿਕਾ ਤੇ ਫੌਜ ਮੁਖੀ ਸਣੇ ਦੇਸ਼ ਦੇ ਅਦਾਰਿਆਂ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਭੜਕਾਊ ਸਿਆਸੀ ਬਿਆਨਬਾਜ਼ੀ ਕੀਤੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×