ਦੋ ਦਿਨਾਂ ਵਿੱਚ ਹੋਵੇਗਾ ਟੋਹਾਣਾ ਦੇ ਉਮੀਦਵਾਰ ਦਾ ਫ਼ੈਸਲਾ: ਅਭੈ ਚੌਟਾਲਾ
10:07 AM Sep 02, 2024 IST
ਪੱਤਰ ਪ੍ਰੇਰਕ
ਟੋਹਾਣਾ, 1 ਸਤੰਬਰ
ਇਨੈਲੋ ਤੇ ਬਹੁਜਨ ਸਮਾਜ ਦਾ ਚੋਣ ਸਮਝੌਤਾ ਚੌਧਰੀ ਦੇਵੀਲਾਲ ਤੇ ਚੌਧਰੀ ਕਾਂਸ਼ੀ ਰਾਮ ਦੇ ਮਿਹਨਤਕਸ਼ ਪਰਿਵਾਰਾਂ ਤੇ ਕਲਿਆਣ ਲਈ ਸੰਘਰਸ਼ ਦਾ ਨਤੀਜਾ ਹੈ। ਇਹ ਵਿਚਾਰ ਵਿਧਾਇਕ ਅਭੈ ਚੌਟਾਲਾ ਨੇ ਟੋਹਾਣਾ ਵਿਧਾਨ ਸਭਾ ਸੀਟ ’ਤੇ ਸਾਂਝਾ ਉਮੀਦਵਾਰ ਉਤਾਰਨ ਲਈ ਚਰਚਾ ਕਰਦੇ ਹੋਏ ਕੁਨਾਲ ਕਰਨ ਦੇ ਫਾਰਮ ਹਾਊਸ ’ਤੇ ਕਿਹਾ ਕਿ ਚੌਧਰੀ ਦੇਵੀ ਲਾਲ ਦੇ ਯਤਨਾਂ ਸਦਕਾ ਕਿਸਾਨ ਤੇ ਮਜ਼ਦੂਰ ਵਿਧਾਨ ਸਭਾ ਤੇ ਸੰਸਦ ਵਿੱਚ ਪੁੱਜੇ ਪਰ ਆਬਾਦੀ ਮੁਤਾਬਕ ਹਿੱਸੇਦਾਰੀ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਉਮੀਦਵਾਰ ਨਹੀਂ ਮਿਲ ਅਤੇ ਕਾਂਗਰਸ ਵਿੱਚ ਟੈਸਟ ਕਰਨ ਵਜੋਂ ਵਾਇਰਲ ਕੀਤੀ ਛੋਟੀ ਸੂਚੀ ਮਗਰੋਂ ਧੜੇਬੰਦੀ ਹੋ ਗਈ ਹੈ। ਉਨ੍ਹਾਂ ਟੋਹਾਣਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਉਣ ਦਾ ਫੈਸਲਾ ਦੋ ਦਿਨਾਂ ਤੱਕ ਕਰ ਲੈਣ ਦਾ ਭਰੋਸਾ ਦਿੱਤਾ।
Advertisement
Advertisement