ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਜੋਕੀ ਜੰਗ ਸਿਰਫ਼ ਲੜਾਈ ਦੇ ਮੈਦਾਨ ਤੱਕ ਸੀਮਤ ਨਹੀਂ: ਹਵਾਈ ਸੈਨਾ ਮੁਖੀ

08:27 AM Jun 16, 2024 IST
ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਕੈਡੇਟਾਂ ਨੂੰ ਵਧਾਈਆਂ ਦਿੰਦੇ ਹੋਏ। -ਫੋਟੋ: ਪੀਟੀਆਈ

ਹੈਦਰਾਬਾਦ, 15 ਜੂਨ
ਹਵਾਈ ਸੈਨਾ ਮੁਖੀ ਵੀਆਰ ਚੌਧਰੀ ਨੇ ਅੱਜ ਕਿਹਾ ਕਿ ਆਧੁਨਿਕ ਯੁਗ ਦੀ ਜੰਗ ਸਿਰਫ਼ ਲੜਾਈ ਦੇ ਮੈਦਾਨ ਤੱਕ ਸੀਮਤ ਨਹੀਂ ਹੈ ਬਲਕਿ ਇਹ ਡੇਟਾ ਨੈੱਟਵਰਕ ਤੇ ਨਵੀਂ ਸਾਈਬਰ ਤਕਨੀਕ ਤੋਂ ਪ੍ਰਭਾਵਿਤ ਹੋਣ ਵਾਲੀ ਤੇ ਲਗਾਤਾਰ ਬਦਲਣ ਵਾਲੀ ਸਥਿਤੀ ਹੈ। ਇੱਥੇ ਡੁੰਡੀਗਲ ਸਥਿਤ ਹਵਾਈ ਸੈਨਾ ਅਕਾਦਮੀ (ਏਐੱਫਏ) ’ਚ ‘213 ਆਫੀਸਰਜ਼ ਕੋਰਸ’ ਦੀ ਕੰਬਾਈਨਡ ਗਰੈਜੁੂਏਸ਼ਨ ਪਰੇਡ (ਸੀਜੀਪੀ) ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਦੀਆਂ ਜੰਗਾਂ ਅਤੀਤ ਦੀ ਮਾਨਸਿਕਤਾ ਨਾਲ ਨਹੀਂ ਲੜੀਆਂ ਜਾ ਸਕਦੀਆਂ। ਉਨ੍ਹਾਂ ਕਿਹਾ, ‘ਆਧੁਨਿਕ ਯੁਗ ਦੀ ਜੰਗ ਗਤੀਸ਼ੀਲ ਹੈ ਅਤੇ ਲਗਾਤਾਰ ਬਦਲਣ ਵਾਲੀ ਸਥਿਤੀ ਹੈ। ਹੁਣ ਇਹ ਸਿਰਫ਼ ਜੰਗ ਦੇ ਮੈਦਾਨ ਤੱਕ ਸੀਮਤ ਨਹੀਂ ਹੈ। ਇਹ ਡੇਟਾ ਨੈੱਟਵਰਕ ਤੇ ਸਾਈਬਰ ਤਕਨੀਕਾਂ ਕਾਰਨ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੀ ਹੈ। ਅਫਸਰ ਦੇ ਰੂਪ ’ਚ ਤੁਹਾਨੂੰ ਸਾਰਿਆਂ ਨੂੰ ਜੰਗ ਜਿੱਤਣ ’ਚ ਫ਼ੈਸਲਾਕੁਨ ਸਾਬਤ ਹੋਣ ਲਈ ਤਕਨੀਕ ਨੂੰ ਅਸਰਦਾਰ ਢੰਗ ਨਾਲ ਅਪਣਾਉਣ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਕਿਸੇ ਵੀ ਅਫਸਰ ’ਚ ਮੁਹਾਰਤ, ਹਮਲਾ ਕਰਨ ਦੀ ਪਹਿਲ ਜਿਹੇ ਤਿੰਨੇ ਸਭ ਤੋਂ ਅਹਿਮ ਗੁਣ ਹੁੰਦੇ ਹਨ ਅਤੇ ਨਾਲ ਹੀ ਅਜਿਹੇ ਅਫਸਰਾਂ ਦੀ ਵੀ ਲੋੜ ਹੈ ਜੋ ਵਿਚਾਰਕ ਵੀ ਹੋਣ। ਉਨ੍ਹਾਂ ਅਫਸਰਾਂ ਨੂੰ ਇਹ ਸੁਝਾਅ ਵੀ ਦਿੱਤਾ ਕਿ ਉਨ੍ਹਾਂ ਨੂੰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਇਸ ਨਾਲ ਬਹੁਤ ਲਾਭ ਮਿਲੇਗਾ। ਇਸ ਸਮਾਗਮ ਦੌਰਾਨ ਉਡਾਣ ਸਿਖਲਾਈ ਪੂਰੀ ਕਰਨ ਵਾਲੇ ਫਲਾਈਟ ਕੈਡਿਟਸ, ਭਾਰਤੀ ਜਲ ਸੈਨਾ, ਭਾਰਤੀ ਤੱਟ ਰੱਖਿਅਕ ਬਲ ਦੇ ਅਫਸਰਾਂ ਤੇ ਮਿੱਤਰ ਮੁਲਕਾਂ ਦੇ ਅਫਸਰਾਂ ਨੂੰ ‘ਵਿੰਗਜ਼’ ਪ੍ਰਦਾਨ ਕੀਤੇ ਗਏ। ਸ੍ਰੀ ਚੌਧਰੀ ਇਸ ਪਰੇਡ ਦੇ ਸਮੀਖਿਆ ਅਧਿਕਾਰੀ ਸਨ ਅਤੇ ਉਨ੍ਹਾਂ ਸਿਖਲਾਈ ਦੀ ਸਫ਼ਲ ਸਮਾਪਤੀ ’ਤੇ ਗਰੈਜੁੂਏਟ ਫਲਾਈਟ ਕੈਡਿਟ ਨੂੰ ‘ਪ੍ਰੈਜ਼ੀਡੈਂਟ ਕਮਿਸ਼ਨ’ ਪ੍ਰਦਾਨ ਕੀਤੇ। -ਪੀਟੀਆਈ

Advertisement

Advertisement
Advertisement