For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ’ਚ ਧਰਨਿਆਂ-ਮੁਜ਼ਾਹਰਿਆਂ ਦੇ ਨਾਂ ਰਿਹਾ ਅੱਜ ਦਾ ਦਿਨ

08:50 AM Aug 22, 2020 IST
ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ’ਚ ਧਰਨਿਆਂ ਮੁਜ਼ਾਹਰਿਆਂ ਦੇ ਨਾਂ ਰਿਹਾ ਅੱਜ ਦਾ ਦਿਨ
Advertisement

ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 21 ਅਗਸਤ 

Advertisement

ਇੱਥੋਂ ਦੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ ’ਤੇ ਐਸੋਸੀਏਸ਼ਨ ਦੇ ਜਨਰਲ  ਸਕੱਤਰ ਮੇਜਰ ਸਿੰਘ ਦੀ ਅਗਵਾਈ ਹੇਠ ਐੱਫਸੀਆਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆੜ੍ਹਤੀ  ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਸੀ ਕਿ ਐੱਫਸੀਆਈ ਵੱਲੋਂ ਕਣਕ ਦੇ ਲੰਘੇ ਸੀਜ਼ਨ ਦੌਰਾਨ  ਜੋ ਇੱਥੋਂ ਦੀ ਅਨਾਜ ਮੰਡੀ ’ਚੋਂ ਕਣਕ ਦੀ ਖਰੀਦ ਕੀਤੀ ਗਈ ਸੀ। ਉਸ ਦੀ ਬਣਦੀ ਮਜ਼ਦੂਰੀ  ਦੀ ਅਦਾਇਗੀ ਅਜੇ ਤੱਕ ਐੱਫਸੀਆਈ ਵੱਲੋਂ ਆੜ੍ਹਤੀਆਂ ਨੂੰ ਨਹੀਂ ਕੀਤੀ ਜਾ ਰਹੀ, ਜਿਸ  ਕਾਰਨ ਆੜ੍ਹਤੀਆਂ ’ਚ ਐੱਫਸੀਆਈ ਪ੍ਰਤੀ ਤਿੱਖਾ ਰੋਸ ਪਾਇਆ ਜਾ ਰਿਹਾ। ਆੜ੍ਹਤੀਆਂ ਨੇ ਮੰਗ ਕੀਤੀ ਕਿ  ਐੱਫ.ਸੀ.ਆਈ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਖਰੀਦੀ ਗਈ ਕਣਕ ’ਤੇ ਬਣਦੀ ਮਜ਼ਦੂਰੀ ਦੀ ਅਦਾਇਗੀ  ਤੁਰੰਤ ਕੀਤੀ ਜਾਵੇ।

Advertisement

ਧੂਰੀ (ਹਰਦੀਪ ਸਿੰਘ ਸੋਢੀ): ਐੱਫਸੀਆਈ ਵੱਲੋਂ ਆੜ੍ਹਤੀਆਂ ਦੀ ਦਾਮੀ ਮਜ਼ਦੂਰੀ ਨਾ ਦਿੱਤੇ ਜਾਣ ਦੇ ਰੋਸ ਅਤੇ ਹੋਰ ਮੰਗਾਂ ਸਬੰਧੀ ਆੜ੍ਹਤੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਧੂਰੀ ਵਿੱਚ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਗਤਾਰ ਸਿੰਘ ਸਮਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਆੜ੍ਹਤੀਆਂ ਤੇ ਕਿਸਾਨਾਂ ਦੇ ਨਹੂੰ-ਮਾਸ ਦੇ ਰਿਸ਼ਤੇ ਨੂੰ ਤੋੜ ਕੇ ਮੰਡੀ ਬੋਰਡ ਸਿਸਟਮ ’ਤੇ ਨਿੱਜੀਕਰਨ ਕਰਨ ਦੀ ਤਾਕ ਵਿਚ ਹੈ। ਉਨ੍ਹਾਂ ਦੱਸਿਆ ਕਿ ਐੱਫ.ਸੀ.ਆਈ ਦੇ ਅੜੀਅਲ ਰਵੱਈਏ ਕਾਰਨ ਆੜ੍ਹਤੀਆਂ ਦਾ ਸਾਲ 2014-15 ਤੇ 2015-16 ਦੀ 100 ਕਰੋੜ ਤੋਂ ਵੱਧ ਰਕਮ ਈ.ਪੀ.ਐੱਫ ਦੇ ਨਾਂ ਹੇਠ ਰੋਕੀ ਗਈ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 31 ਅਗਸਤ ਤੱਕ ਆੜ੍ਹਤੀਆਂ ਦੀ ਅਦਾਇਗੀ ਨਾ ਕੀਤੀ ਗਈ ਤਾਂ 1 ਸਤੰਬਰ ਨੂੰ ਚੰਡੀਗੜ੍ਹ ਵਿੱਚ ਐੱਫ.ਸੀ.ਆਈ ਦੇ ਜਨਰਲ ਮੈਨੇਜਰ ਦੇ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ 1 ਅਕਤੂਬਰ ਤੋਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਅਰਥੀ ਫੂਕ-ਮੁਜ਼ਾਹਰਾ

ਲਹਿਰਾਗਾਗਾ (ਰਮੇਸ਼  ਭਾਰਦਵਾਜ): ਇਥੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ  ਜੀਪੀਐੱਫ ’ਚ  ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀ ਸਰਕਾਰ ਨੂੰ ਸੌਂਪੀ ਰਿਪੋਰਟ ਇੱਕ ਪਾਸੜ ਤੇ  ਗੈਰ-ਤਰਕਸੰਗਤ ਦੱਸਦੇ ਹੋਏ ਬੱਸ ਅੱਡੇ ’ਚ ਕਾਪੀਆਂ ਸਾੜਕੇ ਨਾਅਰੇਬਾਜ਼ੀ ਕੀਤੀ ਗਈ। ਇਸ  ਮੌਕੇ ਜਥੇਬੰਦੀ ਦੇ ਆਗੂ ਨਿਰਭੈ ਸਿੰਘ, ਸੁਖਮਿੰਦਰ ਗਿਰ ਤੇ ਮੇਘ ਰਾਜ ਨੇ ਦੱਸਿਆ ਕਿ  ਜਿੱਥੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਵਿਰੋਧੀ ਨਿੱਤ ਨਵੇਂ ਲਏ ਜਾ ਰਹੇ ਫ਼ੈਸਲਿਆਂ ਦੀ  ਕਰੜੀ ਨਿਖੇਧੀ ਕੀਤੀ, ਉਥੇ ਨਾਲ ਹੀ ਖਾਮਖਾਹ ਖਾਸਮ ਖਾਸ ਬਣੇ ਮੌਂਟੇਕ ਸਿੰਘ ਆਹਲੂਵਾਲੀਆ  ਵਲੋਂ ਆਪਣੀ ਕਮੇਟੀ ਦੀ ਰਿਪੋਰਟ ਵਿੱਚ ਪੰਜਾਬ ਸਰਕਾਰ ਨੂੰ ਸੁਝਾਏ ਗਏ ਨੁਕਤਿਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਸ ਨੂੰ ਬਿਲਕੁਲ ਇਕ ਪਾਸੜ, ਗੈਰਤਰਕ ਸੰਗਤ, ਮੁਲਾਜ਼ਮ ਤੇ ਮੱਧ ਵਰਗ  ਵਿਰੋਧੀ ਗਰਦਾਨਿਆਂ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਪਹਿਲਾਂ ਹੀ ਅਜਿਹੀਆਂ ਨੀਤੀਆਂ  ’ਤੇ ਚੱਲ ਰਹੀਆਂ ਹਨ। ਇਸ ਲਈ ਇੰਝ ਮਹਿਸੂਸ ਹੁੰਦਾ ਹੈ ਕਿ ਇਸ ਕਮੇਟੀ ਦਾ ਵੀ ਸਰਕਾਰੀ ਖਜ਼ਾਨੇ  ’ਤੇ ਹੋਰ ਬੋਝ ਪਵੇਗਾ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਵਿਰੋਧੀ ਰਵੱਈਆ  ਤਿਆਗ ਕੇ  ਪਿਛਲੇ ਸਮੇਂ ਤੋਂ ਲੰਬਿਤ ਪਈਆਂ ਸਮੂਹ ਅਧਿਆਪਕ  ਮੰਗਾਂ ਦਾ ਸਾਰਥਿਕ ਹੱਲ ਕੀਤਾ  ਜਾਵੇ, ਨਹੀਂ ਸਮੂਹ ਅਧਿਆਪਕ ਵਰਗ ਫੈਸਲਾਕੁਨ ਸੰਘਰਸ਼ਾਂ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ  ਹੋਵੇਗਾ।

ਟੈਂਕਰ ਵਰਕਰ ਯੂਨੀਅਨ ਵੱਲੋਂ ਪ੍ਰਦਰਸ਼ਨ

ਨਾਭਾ (ਹਰਵਿੰਦਰ ਕੌਰ ਨੌਹਰਾ): ਡਰਾਈਵਰ ਅਤੇ ਲੇਵਰ ਪੈਟਰੋਲੀਅਮ ਅਤੇ ਟੈਂਕਰ ਵਰਕਰ ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਪ੍ਰਧਾਨ ਹਰਦੀਪ ਸਿੰਘ ਕਕਰਾਲਾ ਦੀ ਅਗਵਾਈ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਗੈਸ ਪਲਾਂਟ ਨਾਭਾ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਅਤੇ ਆਈ.ਓ.ਸੀ. ਦੇ ਅਧਿਕਾਰੀਆਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਵਿੱਚ ਪਹੁੰਚੇ ਨਾਇਬ ਤਹਿਸੀਲਦਾਰ ਨਾਭਾ ਕਰਮਜੀਤ ਸਿੰਘ ਖੱਟੜਾ ਨੂੰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਨਾਇਬ ਤਹਿਸੀਲਦਾਰ ਵੱਲੋਂ ਵਿਸ਼ਵਾਸ ਮਿਲਣ ’ਤੇ ਵਰਕਰਾਂ ਵੱਲੋਂ ਇਹ ਧਰਨਾ ਚੁੱਕਿਆ ਗਿਆ।  ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਇੱਕ ਹਫਤੇ ਦੇ ਅੰਦਰ-ਅੰਦਰ ਨਾ ਮੰਨੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement