ਪਹਿਲੀ ਮਈ ਤੋਂ 30 ਜੂਨ ਤੱਕ ਗਰਮੀਆਂ ਦੌਰਾਨ ਬਿਜਲੀ ਦੀ ਮੰਗ ਪੂਰੀ ਕਰਨ ਲਈ ਸਰਕਾਰ ਨੇ ਜੀਬੀਐੱਜ਼ ਨੂੰ ਚਲਾਉਣ ਦਾ ਹੁਕਮ ਦਿੱਤਾ
01:38 PM Apr 13, 2024 IST
ਨਵੀਂ ਦਿੱਲੀ, 13 ਅਪਰੈਲ
ਸਰਕਾਰ ਨੇ ਇਸ ਗਰਮੀ ਦੀ ਲੰਮੀ ਲਹਿਰ ਕਾਰਨ ਬਿਜਲੀ ਦੀ ਮੰਗ ਵਧਣ ਦੇ ਮੱਦੇਨਜ਼ਰ ਸਾਰੇ ਗੈਸ-ਅਧਾਰਤ ਬਿਜਲੀ ਪੈਦਾ ਕਰਨ ਵਾਲੇ ਸਟੇਸ਼ਨਾਂ ਨੂੰ 1 ਮਈ ਤੋਂ 30 ਜੂਨ ਤੱਕ ਆਪਣੇ ਪਲਾਂਟ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਗੈਸ-ਅਧਾਰਤ ਜਨਰੇਟਿੰਗ ਸਟੇਸ਼ਨਾਂ (ਜੀਬੀਐੱਸਜ਼) ਦਾ ਮਹੱਤਵਪੂਰਨ ਹਿੱਸਾ ਇਸ ਵੇਲੇ ਵਰਤੋਂ ਵਿੱਚ ਨਹੀਂ ਹੈ। ਮੰਤਰਾਲੇ ਨੇ ਇਨ੍ਹਾਂ ਗਰਮੀਆਂ (ਅਪਰੈਲ ਤੋਂ ਜੂਨ 2024) ਵਿੱਚ 260 ਗੀਗਾਵਾਟ ਪੀਕ ਪਾਵਰ ਮੰਗ ਦਾ ਅਨੁਮਾਨ ਲਗਾਇਆ ਹੈ। ਪਿਛਲੇ ਸਾਲ ਸਤੰਬਰ 'ਚ ਪੀਕ ਪਾਵਰ ਡਿਮਾਂਡ 243 ਗੀਗਾਵਾਟ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਬਿਜਲੀ ਮੰਤਰਾਲੇ ਦੇ ਬਿਆਨ ਅਨੁਸਾਰ ਇਹ ਹੁਕਮ 1 ਮਈ 2024 ਤੋਂ 30 ਜੂਨ 2024 ਤੱਕ ਬਿਜਲੀ ਦੇ ਉਤਪਾਦਨ ਅਤੇ ਸਪਲਾਈ ਲਈ ਹੈ।
Advertisement
Advertisement