ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਵਾਵਾਂ ਰੈਗੂਲਰ ਕਰਵਾਉਣ ਲਈ ਕੱਚੇ ਅਧਿਆਪਕ ਟੈਂਕੀ ’ਤੇ ਚੜ੍ਹੇ

05:31 PM Jun 23, 2023 IST

ਗੁਰਦੀਪ ਸਿੰਘ ਲਾਲੀ

Advertisement

ਸੰਗਰੂਰ, 13 ਜੂਨ

ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਨੇੜਲੇ ਪਿੰਡ ਖੁਰਾਣਾ ‘ਚ ਅੱਜ 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜ ਕੱਚੇ ਅਧਿਆਪਕ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਬਾਕੀ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ਉਪਰ ਆਵਾਜਾਈ ਠੱਪ ਕਰ ਕੇ ਧਰਨਾ ਲਗਾ ਦਿੱਤਾ। ਟੈਂਕੀ ਉਪਰ ਚੜ੍ਹੇ ਕੱਚੇ ਅਧਿਆਪਕਾਂ ‘ਚ ਚਾਰ ਮਹਿਲਾ ਅਧਿਆਪਕ ਵੀ ਸ਼ਾਮਲ ਹਨ। ਟੈਂਕੀ ਉਪਰ ਚੜ੍ਹੇ ਅਧਿਆਪਕਾਂ ਵੱਲੋਂ ਇਸ ਨੂੰ ‘ਗੁਪਤ ਐਕਸ਼ਨ ਪੀਬੀ-13’ ਦਾ ਨਾਮ ਦਿੱਤਾ ਗਿਆ ਹੈ। ਕੱਚੇ ਅਧਿਆਪਕ ਅਤੇ ਮੁਲਾਜ਼ਮ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਅੱਜ ਯੂਨੀਅਨ ਦੀ ਅਗਵਾਈ ਹੇਠ ਸਿੱਖਿਆ ਪ੍ਰੋਵਾਈਡਰ ਅਧਿਆਪਕ, ਦਫ਼ਤਰੀ ਕਰਮਚਾਰੀ, ਆਈਈਵੀ ਅਤੇ ਆਈਈਆਰਟੀ ਆਦਿ ਕੱਚੇ ਮੁਲਾਜ਼ਮ ਇੱਥੇ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਤੇ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਦੇ ਹੋਏ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ਨੇੜਲੇ ਪਿੰਡ ਖੁਰਾਣਾ ਵਿੱਚ ਜਾ ਪੁੱਜੇ, ਜਿੱਥੇ ਚਾਰ ਮਹਿਲਾ ਅਧਿਆਪਕਾਂ ਸਣੇ ਪੰਜ ਕੱਚੇ ਅਧਿਆਪਕ ਪਾਣੀ ਵਾਲੀ ਟੈਂਕੀ ‘ਤੇ ਜਾ ਚੜ੍ਹੇ, ਜਦੋਂਕਿ ਬਾਕੀਆਂ ਨੇ ਟੈਂਕੀ ਹੇਠਾਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਟੈਂਕੀ ‘ਤੇ ਚੜ੍ਹੇ ਅਧਿਆਪਕਾਂ ‘ਚ ਰਵਿੰਦਰ ਕੌਰ ਸ਼ੇਰਪੁਰ, ਰਮਨਪ੍ਰੀਤ ਕੌਰ ਭਵਾਨੀਗੜ੍ਹ, ਇੰਦਰਜੀਤ ਸਿੰਘ ਮਾਨਸਾ, ਅਮਨਪ੍ਰੀਤ ਕੌਰ ਸ਼ੇਰਪੁਰ ਅਤੇ ਮਨਪ੍ਰੀਤ ਕੌਰ ਸੰਗਰੂਰ ਸ਼ਾਮਲ ਹਨ। ਇਸ ਮੌਕੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ, ਦਫ਼ਤਰੀ ਕਰਮਚਾਰੀ ਯੂਨੀਅਨ ਦੇ ਕੁਲਦੀਪ ਸਿੰਘ, ਆਈਈਵੀ ਦੇ ਗੁਰਲਾਲ ਸਿੰਘ ਅਤੇ ਆਈਈਆਰਟੀ ਦੇ ਵਰਿੰਦਰ ਵੋਹਰਾ ਨੇ ਕਿਹਾ ਕਿ 8736 ਕਰਮਚਾਰੀ ਕਰੀਬ 14-15 ਸਾਲਾਂ ਤੋਂ ਸਰਕਾਰੀ ਸਕੂਲਾਂ ਅਤੇ ਦਫ਼ਤਰਾਂ ਵਿਚ ਕੱਚੇ ਅਧਿਆਪਕਾਂ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮੌਜੂਦਾ ਸਰਕਾਰ ਨੇ ਨੇਸ਼ਨ ਬਿਲਡਰ ਟੀਚਰ ਪਾਲਿਸੀ-2022 ਅਨੁਸਾਰ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ ਪਰ ਇੱਕ ਸਾਲ ਬੀਤਣ ਦੇ ਬਾਵਜੂਦ ਪੱਕੇ ਕਰਨ ਦੇ ਆਰਡਰ ਨਹੀਂ ਮਿਲੇ। ਇਸ ਦੌਰਾਨ ਸਿਵਲ ਤੇ ਪੁਲੀਸ ਅਧਿਕਾਰੀ ਮੌਕੇ ‘ਤੇ ਪੁੱਜੇ ਜਿਨ੍ਹਾਂ ਵੱਲੋਂ ਯੂਨੀਅਨ ਵਫ਼ਦ ਦੀ ਕੈਬਨਿਟ ਸਬ-ਕਮੇਟੀ ਨਾਲ ਭਲਕੇ 14 ਜੂਨ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਤੈਅ ਕਰਵਾਈ, ਜਿਸ ਮਗਰੋਂ ਹਾਈਵੇਅ ਤੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਪਰ ਟੈਂਕੀ ਉਪਰ ਸਾਥੀਆਂ ਦੇ ਡਟੇ ਰਹਿਣ ਅਤੇ ਟੈਂਕੀ ਹੇਠਾਂ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।

Advertisement

Advertisement