ਚੰਡੀਗੜ੍ਹ ਮੋਰਚੇ ’ਚ ਸ਼ਾਮਲ ਹੋਣ ਲਈ ਔਰਤਾਂ ਨੇ ਵਹੀਰਾਂ ਘੱਤੀਆਂ
07:30 AM Sep 03, 2024 IST
ਪੱਤਰ ਪ੍ਰੇਰਕ
ਪਾਇਲ, 2 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਗਾਂ ਲਈ ਚੰਡੀਗੜ੍ਹ ਮੋਰਚੇ ਦੇ ਦੂਜੇ ਦਿਨ ਸ਼ਾਮਲ ਹੋਣ ਲਈ ਪਿੰਡ ਘੁਡਾਣੀ- ਘਲੋਟੀ ਤੋਂ ਔਰਤਾਂ ਵੱਡੀ ਗਿਣਤੀ ਚ ਵਹੀਰਾਂ ਘੱਤੀਆਂ। ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਮੁਜ਼ਾਹਰਾ ਕਰ ਕੇ ਮੰਗ ਪੱਤਰ ਦੇਣ ਦੀ ਤਿਆਰੀ ਲਈ ਪਿੰਡਾਂ ਵਿੱਚੋਂ ਵੱਡੇ ਕਾਫਲੇ ਚੰਡੀਗੜ੍ਹ ਨੂੰ ਜਾਣ ਸਮੇਂ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ ਦੱਸਿਆ ਕਿ ਕਿਸਾਨ ਪੱਖੀ ਖੇਤੀ ਨੀਤੀ ਬਣਵਾਉਣ ਤੇ ਹੋਰ ਮੰਗਾਂ ਲਈ ਮੋਰਚਾ ਚੱਲ ਰਿਹਾ ਹੈ। ਇਸੇ ਦੌਰਾਨ ਅੱਜ ਵਿਸ਼ੇਸ਼ ਖੁਦਕੁਸ਼ੀਆਂ ਪੀੜਤ ਤੇ ਨਸ਼ਿਆਂ ਨਾਲ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਦੇ ਪੀੜਤ ਪਰਿਵਾਰਾਂ ਵੱਲੋਂ ਫੋਟੋਆਂ ਲੈ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਸਰਕਾਰ ਵੱਲੋਂ ਕਰਜ਼ਿਆਂ ਤੇ ਨਸ਼ਿਆਂ ਬਾਰੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਸਗੋਂ ਚੁੱਪ ਧਾਰ ਲਈ ਪਰ ਹੁਣ ਸਾਰੇ ਤਬਕੇ ਆਪਣੀਆਂ ਸਾਂਝੀਆ ਮੰਗਾਂ ਲਈ ਸੰਘਰਸ਼ਾਂ ਦੇ ਰਾਹ ਪੈ ਰਹੇ ਹਨ।
Advertisement
Advertisement