For the best experience, open
https://m.punjabitribuneonline.com
on your mobile browser.
Advertisement

ਲੋਕ ਨੁਮਾਇੰਦੇ ਬਣਨ ਲਈ ਲੰਬੀ ਘਾਲਣਾ ਜ਼ਰੂਰੀ: ਰੌੜੀ

06:47 AM Apr 28, 2024 IST
ਲੋਕ ਨੁਮਾਇੰਦੇ ਬਣਨ ਲਈ ਲੰਬੀ ਘਾਲਣਾ ਜ਼ਰੂਰੀ  ਰੌੜੀ
ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਤੇ ਹੋਰ।
Advertisement

ਸੁਰਜੀਤ ਮਜਾਰੀ
ਬੰਗਾ, 27 ਅਪਰੈਲ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਨੇ ਕਿਹਾ ਕਿ ਲੋਕਾਂ ਦੇ ਨੁਮਾਇੰਦੇ ਬਣਨ ਲਈ ਸਮਰਪਿਤ ਸੇਵਾਵਾਂ ਦੀ ਲੰਬੀ ਘਾਲਣਾ ਘਾਲਣੀ ਪੈਂਦੀ ਹੈ। ਉਹ ਪਿੰਡ ਸਰਹਾਲ ਕਾਜੀਆਂ ਵਿਚ ਇੱਥੋਂ ਦੇ ਸਾਬਕਾ ਵਿਧਾਇਕ ਬਲਵੰਤ ਸਿੰਘ ਸਰਹਾਲ ਦੀ ਬਰਸੀ ਮੌਕੇ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਮਰਹੂਮ ਬਲਵੰਤ ਸਿੰਘ ਸਰਹਾਲ ਸਾਦਗੀ ਅਤੇ ਸਮਰਪਿਤ ਤਾਸੀਰ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਨੇ ਸਮਾਜ ਦੇ ਪੱਛੜੇ ਅਤੇ ਲਤਾੜੇ ਵਰਗ ਲਈ ਸੰਘਰਸ਼ ਕੀਤਾ। ਸ੍ਰੀ ਸਰਹਾਲ ਦੇ ਪੁੱਤਰ ਅਤੇ ਬੰਗਾ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਦਰਸਾਏ ਰਾਹ ’ਤੇ ਚੱਲਦਿਆਂ ਇਲਾਕਾ ਵਾਸੀਆਂ ਦੀ ਸੇਵਾ ’ਚ ਜੁਟੇ ਹੋਏ ਹਨ। ਇਸ ਮੌਕੇ ਬੀਬੀ ਗੁਰਮੇਜ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਤੋਂ ਪਹਿਲਾਂ ਪਰਿਵਾਰ ਵਲੋਂ ਪਿੰਡ ਦੀ ਸਾਂਝੀ ਥਾਂ ’ਤੇ ਸਥਾਪਿਤ ਬਲਵੰਤ ਸਿੰਘ ਸਰਹਾਲ ਦੇ ਬੁੱਤ ’ਤੇ ਸਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਵੀਰ ਰਾਮ ਕਰਨਾਣਾ, ਹਲਕਾ ਨਵਾਂ ਸ਼ਹਿਰ ਦੇ ਇੰਚਾਰਜ ਲਲਿਤ ਮੋਹਣ ਪਾਠਕ ਵੀ ਸ਼ਾਮਲ ਸਨ।

Advertisement

Advertisement
Author Image

joginder kumar

View all posts

Advertisement
Advertisement
×