ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੋਟ ਜਹਾਦ ਲਈ ਟੀਐੱਮਸੀ ਨੇ ਓਬੀਸੀ ਦੇ ਹੱਕ ਖੋਹੇ: ਮੋਦੀ

07:25 AM May 29, 2024 IST
ਦੁਮਕਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ

ਬਾਰਾਸਾਤ, 28 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੀ ਟੀਐੱਮਸੀ ਸਰਕਾਰ ’ਤੇ ਤੁਸ਼ਟੀਕਰਨ ਦੀ ਸਿਆਸਤ ਕਰਨ ਅਤੇ ਵੋਟ ਜਹਾਦ ਨੂੰ ਹੁਲਾਰਾ ਦੇਣ ਲਈ ਹੋਰ ਪੱਛੜਾ ਵਰਗ (ਓਬੀਸੀ) ਦੇ ਨੌਜਵਾਨਾਂ ਦੇ ਅਧਿਕਾਰ ਖੋਹਣ ਦਾ ਦੋਸ਼ ਲਾਇਆ।
ਬਾਰਾਸਾਤ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਾਂ ਲਏ ਬਿਨਾਂ ਕਲਕੱਤਾ ਹਾਈ ਕੋਰਟ ਦੇ ਜੱਜਾਂ ’ਤੇ ਸਵਾਲ ਉਠਾਉਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਅਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਕੀ ਟੀਐੱਮਸੀ ਅਜਿਹੇ ਫ਼ੈਸਲਿਆਂ ਮਗਰੋਂ ਹੁਣ ਜੱਜਾਂ ਦੇ ਮਗਰ ਵੀ ਆਪਣੇ ਗੁੰਡੇ ਛੱਡ ਦੇਵੇਗੀ? ਉਨ੍ਹਾਂ ਕਿਹਾ, ‘ਬੰਗਾਲ ’ਚ ਟੀਐੱਸੀ ਨੇ ਓਬੀਸੀ ਨੂੰ ਜੋ ਧੋਖਾ ਦਿੱਤਾ, ਉਸ ਦੀ ਪੋਲ ਅਦਾਲਤ ਨੇ ਖੋਲ੍ਹ ਦਿੱਤੀ ਹੈ। ਕਲਕੱਤਾ ਹਾਈ ਕੋਰਟ ਨੇ 77 ਮੁਸਲਮਾਨ ਜਾਤਾਂ ਨੂੰ ਓਬੀਸੀ ਐਲਾਨੇ ਜਾਣ ਨੂੰ ਗ਼ੈਰਕਾਨੂੰਨੀ ਤੇ ਗ਼ੈਰ-ਸੰਵਿਧਾਨਕ ਕਰਾਰ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਮਗਰੋਂ ਸੂਬੇ ਦੀ ਹਾਕਮ ਧਿਰ ਦੀ ਮੁੱਖ ਮੰਤਰੀ ਦਾ ਰਵੱਈਆ ਹੈਰਾਨ ਕਰਨ ਵਾਲਾ ਸੀ। ਮੋਦੀ ਨੇ ਕਿਹਾ ਕਿ ਰਾਮਕ੍ਰਿਸ਼ਨ ਮਿਸ਼ਨ ਤੇ ਭਾਰਤ ਸੇਵਾ ਆਸ਼ਰਮ ਸੰਘ ਦੁਨੀਆ ਭਰ ’ਚ ਸੇਵਾ ਤੇ ਨੈਤਿਕਤਾ ਲਈ ਜਾਣੇ ਜਾਂਦੇ ਹਨ ਪਰ ਟੀਐੱਮਸੀ ਉਨ੍ਹਾਂ ਨੂੰ ਵੀ ਖੁੱਲ੍ਹੇਆਮ ਧਮਕੀਆਂ ਦੇ ਰਹੀ ਹੈ। ਇਸ ਮਗਰੋਂ ਮੋਦੀ ਨੇ ਸ਼ਾਮ ਨੂੰ ਕੋਲਕਾਤਾ ਦੇ ਸ਼ਿਆਮ ਬਾਜ਼ਾਰ ’ਚ ਇੱਕ ਰੋਡ ਸ਼ੋਅ ਵੀ ਕੀਤਾ ਜਿਸ ਦੌਰਾਨ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।
ਇਸ ਤੋਂ ਪਹਿਲਾਂ ਉਨ੍ਹਾਂ ਝਾਰਖੰਡ ਦੇ ਦੁਮਕਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਹੇਠਲੇ ਹਾਕਮ ਗੱਠਜੋੜ ’ਤੇ ਘੁਸਪੈਠੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ ਜੋ ਉਨ੍ਹਾਂ ਅਨੁਸਾਰ ਜ਼ਮੀਨ ਹੜੱਪ ਰਹੇ ਹਨ ਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ। ਉਨ੍ਹਾਂ ਕਿਹਾ, ‘ਹੁਣ ਝਾਰਖੰਡ ’ਚ ਇੱਕ ਵੱਡਾ ਸੰਕਟ ਘੁਸਪੈਠੀਆਂ ਦਾ ਹੋ ਗਿਆ ਹੈ। ਸਾਡਾ ਇਹ ਸੰਥਾਲ ਪਰਗਨਾ ਤਾਂ ਘੁਸਪੈਠੀਆਂ ਦੀ ਚੁਣੌਤੀ ਨਾਲ ਬਹੁਤ ਜ਼ਿਆਦਾ ਜੂਝ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਕਈ ਇਲਾਕਿਆਂ ’ਚ ਆਦਿਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ ਤੇ ਘੁਸਪੈਠੀਆਂ ਦੀ ਗਿਣਤੀ ਵੱਧ ਰਹੀ ਹੈ।’ -ਪੀਟੀਆਈ

Advertisement

Advertisement