ਟੀਐੱਮਸੀ ਵੱਲੋਂ ਭਾਜਪਾ ਦੇ ਟੈਗ ਵਾਲੀਆਂ ਈਵੀਐੱਮਜ਼ ਦੀਆਂ ਫੋਟੋਆਂ ਜਾਰੀ
08:04 AM May 26, 2024 IST
Advertisement
ਨਵੀਂ ਦਿੱਲੀ (ਟਨਸ): ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਤੇ ਪੱਛਮੀ ਮਿਦਨਾਪੁਰ ਜ਼ਿਲ੍ਹਿਆਂ ਤੋਂ ਚੋਣਾਂ ਦੌਰਾਨ ਤਣਾਅ ਦੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਟੀਐੱਮਸੀ ਨੇ ਅੱਜ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੇ ਰਘੁਨਾਥਪੁਰ ’ਚ ਪੰਜ ਈਵੀਐੱਮਜ਼ ’ਤੇ ਭਾਜਪਾ ਦਾ ਟੈਗ ਲੱਗਿਆ ਹੋਇਆ ਮਿਲਿਆ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਇਸ ਮਾਮਲੇ ’ਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਤ੍ਰਿਣਾਮੂਲ ਕਾਂਗਰਸ ਨੇ ਐਕਸ ’ਤੇ ਪੋਸਟ ਕੀਤਾ, ‘ਮਮਤਾ ਬੈਨਰਜੀ ਲਗਾਤਾਰ ਕਹਿ ਰਹੇ ਹਨ ਕਿ ਭਾਜਪਾ ਈਵੀਐੱਮਜ਼ ਨਾਲ ਛੇੜਛਾੜ ਕਰਕੇ ਚੋਣਾਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅੱਜ ਬਾਂਕੁਰਾ ਦੇ ਰਘੁਨਾਥਪੁਰ ’ਚ ਪੰਜ ਈਵੀਐੱਮਜ਼ ਮਿਲੀਆਂ ਹਨ ਜਿਨ੍ਹਾਂ ’ਤੇ ਭਾਜਪਾ ਦਾ ਟੈਗ ਲੱਗਾ ਹੋਇਆ ਹੈ।’ ਇਸ ਦੇ ਜਵਾਬ ਵਿੱਚ ਚੋਣ ਕਮਿਸ਼ਨ ਨੇ ਕਿਹਾ, ‘ਕਮਿਸ਼ਨਿੰਗ ਦੌਰਾਨ ਹਾਲ ’ਚ ਸਿਰਫ਼ ਭਾਜਪਾ ਉਮੀਦਵਾਰਾਂ ਦੇ ਨੁਮਾਇੰਦੇ ਹੀ ਮੌਜੂਦ ਸਨ, ਇਸ ਲਈ ਉਸ ਈਵੀਐੱਮ ਤੇ ਵੀਵੀਪੈਟ ਚਾਲੂ ਕਰਨ ਦੌਰਾਨ ਉਨ੍ਹਾਂ ਦੇ ਦਸਤਖ਼ਤ ਲਏ ਗਏ ਸਨ।’
Advertisement
Advertisement