ਟੀਐੱਮਸੀ ਉਮੀਦਵਾਰ ਸ਼ਤਰੂਘਨ ਸਿਨਹਾ ਤੇ ਕੀਰਤੀ ਆਜ਼ਾਦ ਜਿੱਤੇ
07:24 AM Jun 05, 2024 IST
Advertisement
ਕੋਲਕਾਤਾ:
Advertisement
ਅਦਾਕਾਰ ਤੋਂ ਸਿਆਸੀ ਆਗੂ ਬਣੇ ਸ਼ਤਰੂਘਨ ਸਿਨਹਾ ਨੇ ਅੱਜ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਟੀਐੱਮਸੀ ਆਗੂ ਨੇ ਭਾਜਪਾ ਦੇ ਆਪਣੇ ਨੇੜਲੇ ਵਿਰੋਧੀ ਐੱਸਐੱਸ ਆਹਲੂਵਾਲੀਆ ਨੂੰ 59,564 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸ਼ਤਰੂਘਨ ਸਿਨਹਾ ਨੂੰ 6,05,645 ਵੋਟਾਂ ਮਿਲੀਆਂ ਜਦਕਿ ਆਹਲੂਵਾਲੀਆ ਨੂੰ 5,46,081 ਵੋਟ ਮਿਲੀਆਂ। ਇਸੇ ਤਰ੍ਹਾਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਕੀਰਤੀ ਆਜ਼ਾਦ ਨੇ ਬਰਧਮਾਨ-ਦੁਰਗਾਪੁਰ ਲੋਕ ਸਭਾ ਸੀਟ ਤੋਂ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਦਿਲੀਪ ਘੋਸ਼ ਨੂੰ 1,37,981 ਵੋਟਾਂ ਨਾਲ ਹਰਾਇਆ। -ਪੀਟੀਆਈ
Advertisement