For the best experience, open
https://m.punjabitribuneonline.com
on your mobile browser.
Advertisement

ਤਿਵਾੜੀ ਨੇ ਟੰਡਨ ਦੇ ਸਵਾਲ ਦਾ ਜਵਾਬ ਦਿੱਤਾ

08:56 AM May 02, 2024 IST
ਤਿਵਾੜੀ ਨੇ ਟੰਡਨ ਦੇ ਸਵਾਲ ਦਾ ਜਵਾਬ ਦਿੱਤਾ
ਮਨੀਸ਼ ਤਿਵਾੜੀ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਅਦਾਲਤ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਮੈਂਬਰ। -ਫੋਟੋ: ਵਿੱਕੀ ਘਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਈ
ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਸ੍ਰੀ ਤਿਵਾੜੀ ਨੇ ਆਪਣੇ ਵਿਰੋਧੀ ਤੇ ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਸਵਾਲ ਦਾ ਸਪੱਸ਼ਟ ਜਵਾਬ ਦਿੰਦਿਆਂ ਉਨ੍ਹਾਂ ਨੂੰ ਇੱਥੋਂ ਚੋਣ ਲੜਨ ਦੇ ਕਾਰਨ ਦੱਸੇ। ਸ੍ਰੀ ਤਿਵਾੜੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਗਾਂਧੀ ਨਗਰ ਦੇ ਵਸਨੀਕ ਹੋ ਕੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਚਲੇ ਗਏ ਸਨ। ਰਾਜਨਾਥ ਸਿੰਘ ਗਾਜ਼ੀਆਬਾਦ ਤੋਂ ਲਖਨਊ ਚਲੇ ਗਏ, ਲਾਲ ਕ੍ਰਿਸ਼ਨ ਅਡਵਾਨੀ ਨਵੀਂ ਦਿੱਲੀ ਤੋਂ ਗੁਜਰਾਤ ਦੇ ਗਾਂਧੀ ਨਗਰ ਚਲੇ ਗਏ ਸਨ। ਇਸ ਤੋਂ ਇਲਾਵਾ ਤੁਹਾਡੇ ਪਿਤਾ ਬਲਰਾਮ ਜੀ ਦਾਸ ਟੰਡਨ ਅੰਮ੍ਰਿਤਸਰ ਤੋਂ ਰਾਜਪੁਰਾ ਚਲੇ ਗਏ ਸਨ। ਉਸੇ ਤਰ੍ਹਾਂ ਮੇਰੀ ਪਾਰਟੀ ਨੇ ਮੈਨੂੰ ਇਸ ਵਾਰ ਚੰਡੀਗੜ੍ਹ ਤੋਂ ਚੋਣ ਲੜਾਉਣ ਦਾ ਫੈਸਲਾ ਲਿਆ ਹੈ।’’ ਸ੍ਰੀ ਤਿਵਾੜੀ ਨੇ ਕਿਹਾ, ‘‘ਹੁਣ ਜਦੋਂ ਟੰਡਨ ਨੂੰ ਮੇਰਾ ਜਵਾਬ ਮਿਲ ਗਿਆ ਹੈ ਤਾਂ ਹੁਣ ਤੁਸੀਂ ਜਨਤਕ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਵਿੱਚ ਸ਼ਾਮਲ ਹੋਵੋ। ਮੈਂ ਸਮੇਂ ਅਤੇ ਸਥਾਨ ਦਾ ਇੰਤਜ਼ਾਰ ਕਰਾਂਗਾ, ਜਿੱਥੇ ਅਸੀਂ ਦੋਵੇਂ ਸਾਰੇ ਮੁੱਦਿਆਂ ’ਤੇ ਬਹਿਸ ਕਰਾਂਗੇ।’’ ਇਸ ਮੌਕੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ, ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਡਾ. ਐੱਸ.ਐੱਸ. ਆਹਲੂਵਾਲੀਆ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਖੁੱਲਰ, ਸਕੱਤਰ ਪਰਵਿੰਦਰ ਸਿੰਘ ਸਣੇ ਏ.ਐੱਸ. ਗੁਜਰਾਲ, ਐਡਵੋਕੇਟ ਐੱਨ.ਕੇ. ਨੰਦਾ, ਹਰਮੇਲ ਕੇਸਰੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×