ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਕੰਦਰਪੁਰ ’ਚ ਤੀਆਂ ਦਾ ਮੇਲਾ ਧੂਮ-ਧਾਮ ਨਾਲ ਮਨਾਇਆ

06:54 AM Aug 24, 2023 IST
ਤੀਜ ਦੇ ਸਮਾਗਮ ਸਮੇਂ ਰਵਾਇਤੀ ਪਹਿਰਾਵੇ ’ਚ ਸਜੀਆਂ ਮੁਟਿਆਰਾਂ। -ਫੋਟੋ: ਸਰਬਜੀਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 23 ਅਗਸਤ
ਨਜ਼ਦੀਕੀ ਪਿੰਡ ਸਿਕੰਦਰਪੁਰ ’ਚ ਤੀਆਂ ਦਾ ਤਿਉਹਾਰ ਤੀਆਂ ਦਾ ਮੇਲਾ ਪਿੰਡ ਦੇ ਕਮਿਊਨਿਟੀ ਪੈਲੇਸ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਿਕੰਦਰਪੁਰ ਦੀ ਸਾਬਕਾ ਸਰਪੰਚ ਅਨੀਤਾ ਦੀ ਦੇਖ-ਰੇਖ ਹੇਠ ਤੇ ਪਿੰਡ ਵਾਸੀਆਂ ਦੇ ਸਮੁੱਚੇ ਸਹਿਯੋਗ ਨਾਲ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਰਜੀਤ ਕੌਰ ਅਸ਼ਟਰੇਲੀਆ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਸਮਾਗਮ ’ਚ ਪਿੰਡ ਦੀਆਂ ਮੁਟਿਆਰਾਂ, ਔਰਤਾਂ ਤੇ ਛੋਟੇ-ਛੋਟੇ ਬੱਚਿਆਂ ਵਲੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ। ਇਸ ਮੌਕੇ ਬੱਚਿਆਂ ਵਲੋਂ ਸਾਉਣ ਮਹੀਨੇ ਨਾਲ ਸਬੰਧਤ ਕਵਿਤਾਵਾਂ, ਬੋਲੀਆਂ, ਭਾਸ਼ਣ ਤੇ ਲੋਕ ਨਾਚ ਲੋਕ ਗੀਤ ਤੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ’ਚ ਰੰਗ ਬਿਰੰਗੇ ਰਵਾਇਤੀ ਪਹਿਰਾਵੇ ’ਚ ਸੱਜੀਆਂ ਮੁਟਿਆਰਾਂ, ਬੱਚੇ ਵਿਸਰ ਰਹੀ ਸਭਿਆਚਾਰਕ ਵਿਰਾਸਤੀ ਦੁਨੀਆਂ ਨੂੰ ਮੁੜ ਸੁਰਜੀਤ ਕਰਦੇ ਪ੍ਰਤੀਤ ਹੋ ਰਹੇ ਸਨ। ਰੰਗਾਰੰਗ ਪ੍ਰੋਗਰਾਮ ’ਚ ਗਿੱਧਾ ਸਭ ਦੀ ਖਿੱਚ ਦਾ ਕੇਂਦਰ ਬਣਿਆ ਸਮਾਗਮ ਦੇ ਅੰਤ ’ਚ ਪ੍ਰਬੰਧਕਾਂ ਵੱਲੋਂ ਹਾਜ਼ਰ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਭਾਗ ਲੈਣ ਵਾਲੇ ਬੱਚਿਆਂ ਨੂੰ ਕਾਪੀਆਂ ਪੈੱਨ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਅਨੀਤਾ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ, ਸ਼ਕੁੰਤਲਾ ਆਦਿ ਹਾਜ਼ਰ ਸਨ।

Advertisement

Advertisement