For the best experience, open
https://m.punjabitribuneonline.com
on your mobile browser.
Advertisement

ਤਿਰੂਪਤੀ ਲੱਡੂ ਪ੍ਰਸਾਦ ਮਾਮਲੇ ਦੀ ਜਾਂਚ ਕਰੇਗੀ ਸਿਟ

07:33 AM Sep 23, 2024 IST
ਤਿਰੂਪਤੀ ਲੱਡੂ ਪ੍ਰਸਾਦ ਮਾਮਲੇ ਦੀ ਜਾਂਚ ਕਰੇਗੀ ਸਿਟ
Advertisement

ਅਮਰਾਵਤੀ, 22 ਸਤੰਬਰ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅੱਜ ਤਿਰੂਪਤੀ ਦੇ ਪ੍ਰਸਿੱਧ ਲੱਡੂ ਪ੍ਰਸਾਦ ਵਿੱਚ ਕਥਿਤ ਪਸ਼ੂਆਂ ਦੀ ਚਰਬੀ ਮਿਲਾਉਣ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਸਿੱਟ) ਤੋਂ ਕਰਵਾਉਣ ਦਾ ਐਲਾਨ ਕੀਤਾ ਹੈ। ਚੰਦਰਬਾਬੂ ਨਾਇਡੂ ਨੇ ਸੂਬੇ ਦੀ ਪਿਛਲੀ ਵਾਈਐਸਆਰ ਕਾਂਗਰਸ ਪਾਰਟੀ ਦੀ ਸਰਕਾਰ ’ਤੇ ਅੱਜ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਸੂਬੇ ਦੀ ਪਿਛਲੀ ਸਰਕਾਰ ਦੌਰਾਨ ਸ੍ਰੀ ਵੈਂਕੇਟੇਸ਼ਵਰ ਮੰਦਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਅਤੇ ਲੱਡੂ ਬਣਾਉਣ ਲਈ ਘਟੀਆ ਸਮੱਗਰੀ ਅਤੇ ਪਸ਼ੂਆਂ ਦੀ ਚਰਬੀ ਦੀ ਵਰਤੋਂ ਕੀਤੀ ਹੈ। ਨਾਇਡੂ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਬੇਨੇਮੀਆਂ ਦੀ ਜਾਂਚ ਲਈ ਸਿਟ ਦੇ ਗਠਨ ਦਾ ਫ਼ੈਸਲਾ ਕੀਤਾ ਹੈ।
ਉਧਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ‘ਆਦਤਨ ਝੂਠ ਬੋਲਣ ਵਾਲਾ’ ਕਰਾਰ ਦਿੰਦਿਆਂ ਵਾਈਐੱਸਆਰ ਕਾਂਗਰਸ ਪਾਰਟੀ ਦੇ ਮੁਖੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਤਿਰੂਪਤੀ ਲੱਡੂ ਵਿੱਚ ਮਿਲਾਵਟ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੰਦਰਬਾਬੂ ਨਾਇਡੂ ਨੂੰ ਫਟਕਾਰ ਲਾਉਣ ਦੀ ਅਪੀਲ ਕੀਤੀ ਹੈ।
ਮੋਦੀ ਨੂੰ ਲਿਖੇ ਪੱਤਰ ਵਿੱਚ ਜਗਨ ਰੈੱਡੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨਾਇਡੂ ਸਿਆਸੀ ਮੰਤਵਾਂ ਲਈ ਕਰੋੜਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਵਾਲੇ ਏਨੇ ਹੇਠਲੇ ਪੱਧਰ ’ਤੇ ਉਤਰ ਆਏ ਹਨ। ਤਿਰੂਮਾਲਾ ਪਹਾੜੀ ’ਤੇ ਸਥਿਤ ਸ੍ਰੀ ਵੈਂਕੇਟੇਸ਼ਵਰ ਸਵਾਮੀ ਮੰਦਰ ਦਾ ਪ੍ਰਬੰਧ ਕਰਨ ਵਾਲੇ ਤਿਰੂਮਾਲਾ ਤਿਰੂਪਤੀ ਦੇਵਸਥਾਨ (ਟੀਟੀਡੀ) ਵਿੱਚ ਘਿਓ ਸਵੀਕਾਰ ਕਰਨ ਦੀ ਪ੍ਰਕਿਰਿਆ ਦਾ ਵੇਰਵਾ ਦਿੰਦਿਆਂ ਜਗਨ ਨੇ ਅੱਠ ਪੰਨਿਆਂ ਦੇ ਪੱਤਰ ਵਿੱਚ ਦੋਸ਼ ਲਾਇਆ ਕਿ ਨਾਇਡੂ ਦੀਆਂ ਕਾਰਵਾਈਆਂ ਨੇ ਨਾ ਸਿਰਫ਼ ਮੁੱਖ ਮੰਤਰੀ ਦੇ ਅਹੁਦੇ ਦੇ ਵੱਕਾਰ ਨੂੰ ਢਾਹ ਲਾਈ ਹੈ, ਸਗੋਂ ਜਨਤਕ ਜੀਵਨ ਵਿੱਚ ਸਾਰੇ ਲੋਕਾਂ ਨੂੰ ਵੀ ਠੇਸ ਪਹੁੰਚਾਈ ਹੈ। ਨਾਲ ਹੀ, ਟੀਟੀਡੀ ਅਤੇ ਉਸ ਦੀਆਂ ਰਵਾਇਤਾਂ ਦੀ ਪਵਿੱਤਰਤਾ ਨੂੰ ਵੀ ਠੇਸ ਪਹੁੰਚਾਈ ਹੈ। ਐਨਡੀਏ ਦੀ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਟੀਡੀਪੀ ਮੁਖੀ ਨੇ ਦਾਅਵਾ ਕੀਤਾ ਸੀ ਕਿ ਪਿਛਲੀ ਵਾਈਐਸਆਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਸ੍ਰੀ ਵੈਂਕੇਟੇਸ਼ਵਰ ਮੰਦਰ ਨੂੰ ਵੀ ਨਹੀਂ ਬਖ਼ਸ਼ਿਆ। -ਪੀਟੀਆਈ

Advertisement

Advertisement
Advertisement
Author Image

Advertisement