For the best experience, open
https://m.punjabitribuneonline.com
on your mobile browser.
Advertisement

ਭਵਾਨੀਗੜ੍ਹ ’ਚ ਇਕ ਮਾਲਕ ਦੇ ਦੋ ਸ਼ੋਅਰੂਮਾਂ ’ਚੋਂ ਲੱਖਾਂ ਰੁਪਏ ਦੇ ਟਾਇਰ ਚੋਰੀ

10:41 PM Jun 23, 2023 IST
ਭਵਾਨੀਗੜ੍ਹ ’ਚ ਇਕ ਮਾਲਕ ਦੇ ਦੋ ਸ਼ੋਅਰੂਮਾਂ ’ਚੋਂ ਲੱਖਾਂ ਰੁਪਏ ਦੇ ਟਾਇਰ ਚੋਰੀ
Advertisement

ਮੇਜਰ ਸਿੰਘ ਮੱਟਰਾਂ

Advertisement

ਭਵਾਨੀਗੜ੍ਹ, 6 ਜੂਨ

ਇੱਥੇ ਨਵੇਂ ਬੱਸ ਸਟੈਂਡ ਨੇੜੇ ਬੀਤੀ ਰਾਤ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਦੇ ਦੋਵਾਂ ਪਾਸੇ ਇੱਕੋ ਮਾਲਕ ਦੇ ਦੋ ਟਾਇਰਾਂ ਦੇ ਸ਼ੋਅਰੂਮਾਂ ਦੇ ਸ਼ਟਰ ਤੋੜ ਕੇ ਚੋਰ ਲੱਖਾਂ ਰੁਪਏ ਦੀ ਕੀਮਤ ਦੇ ਨਵੇਂ ਟਾਇਰ ਲੈ ਗਏ। ਇਸ ਸਬੰਧੀ ਸ਼ਰਮਾ ਟਾਇਰ ਹਾਊਸ ਦੇ ਮਾਲਕ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਨਵੇਂ ਬੱਸ ਅੱਡੇ ਨੇੜੇ ਮੁੱਖ ਸੜਕ ਦੇ ਦੋਵਾਂ ਪਾਸੇ ਉਨ੍ਹਾਂ ਦੇ ਦੋ ਟਾਇਰਾਂ ਦੇ ਸ਼ੋਅਰੂਮ ਹਨ। ਅੱਜ ਸਵੇਰੇ ਉਨ੍ਹਾਂ ਨੂੰ ਪਟਿਆਲਾ ਰੋਡ (ਧਰਮ ਕੰਡੇ) ਵਾਲੇ ਪਾਸੇ ਉਨ੍ਹਾਂ ਦੇ ਸ਼ੋਅਰੂਮ ਵਿਚ ਚੋਰੀ ਹੋਣ ਦੀ ਸੂਚਨਾ ਮਿਲਣ ਉਪਰੰਤ ਉਨ੍ਹਾਂ ਮੌਕੇ ‘ਤੇ ਜਾ ਕੇ ਦੇਖਿਆ ਕਿ ਸ਼ੋਅਰੂਮ ਦਾ ਸ਼ਟਰ ਟੁੱਟਿਆ ਸੀ ਤੇ 150 ਦੇ ਕਰੀਬ ਕਾਰਾਂ ਦੇ ਨਵੇਂ ਟਾਇਰ ਗਾਇਬ ਸਨ। ਚੋਰੀ ਸਬੰਧੀ ਸੂਚਨਾ ਹਾਲੇ ਉਹ ਥਾਣੇ ਦੇ ਕੇ ਹੀ ਆਏ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੋਰਾਂ ਨੇ ਉਨ੍ਹਾਂ ਦੇ ਦੂਜੇ ਸ਼ੋਅਰੂਮ ਦਾ ਸ਼ਟਰ ਤੋੜ ਕੇ 80 ਦੇ ਕਰੀਬ ਕਾਰਾਂ ਦੇ ਨਵੇਂ ਟਾਇਰ, ਟਰੈਕਟਰਾਂ ਦੇ ਵੱਡੇ 25 ਤੇ 30 ਛੋਟੇ ਟਾਇਰ ਚੋਰੀ ਕਰ ਲਏ। ਮਾਲਕ ਅਨੁਸਾਰ ਚੋਰੀ ਕਾਰਨ ਉਸ ਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਚੋਰ ਸ਼ੋਅਰੂਮ ‘ਚ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਨੂੰ ਵੀ ਜਾਂਦੇ ਸਮੇਂ ਪੁੱਟ ਕੇ ਨਾਲ ਲੈ ਗਏ। ਸ਼ੋਅਰੂਮ ਨੇੜਲੀਆਂ ਦੁਕਾਨਾਂ ਦੇ ਬਾਹਰ ਲੱਗੇ ਕੈਮਰਿਆਂ ‘ਚ ਦਿਖਾਈ ਦਿੱਤਾ ਕਿ ਅੱਧੀ ਰਾਤ ਤੋਂ ਬਾਅਦ ਵਾਰਦਾਤ ਕਰਨ ਆਏ ਚੋਰ ਕਟਰ ਜਾਂ ਹਥੌੜੇ ਵਗੈਰਾ ਨਾਲ ਸ਼ਟਰ ਦੀ ਭੰਨਤੋੜ ਕਰ ਕੇ ਸ਼ੋਅਰੂਮ ਵਿੱਚ ਦਾਖ਼ਲ ਹੋ ਜਾਂਦੇ ਹਨ ਤੇ ਚੋਰੀ ਦੇ ਟਾਇਰਾਂ ਨੂੰ ਟਰੱਕ ‘ਚ ਲੱਦ ਕੇ ਲੈ ਜਾਂਦੇ ਹਨ। ਪੀੜਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਦੋਵੇਂ ਸ਼ੋਅਰੂਮ ਦੀ ਰਾਖੀ ਲਈ ਨਿੱਜੀ ਸਕਿਓਰਿਟੀ ਏਜੰਸੀ ਰਾਹੀਂ ਚੌਕੀਦਾਰ ਵੀ ਰੱਖਿਆ ਹੋਇਆ ਹੈ। ਘਟਨਾ ਵਾਲੀ ਰਾਤ ਚੌਕੀਦਾਰ ਵੱਲੋਂ ਵਰਤੀ ਕੁਤਾਹੀ ਦਾ ਚੋਰਾਂ ਨੇ ਸ਼ਰੇਆਮ ਫਾਇਦਾ ਚੁੱਕ ਲਿਆ, ਜਿਸ ਕਰਕੇ ਉਸ ਦਾ ਨੁਕਸਾਨ ਹੋ ਗਿਆ। ਚੌਕੀਦਾਰ ਦਾ ਆਖਣਾ ਸੀ ਕਿ ਉਹ ਪੂਰੀ ਰਾਤ ਡਿਊਟੀ ਕਰਨ ਮਗਰੋਂ ਸਿਹਤ ਠੀਕ ਨਾ ਹੋਣ ਕਾਰਨ ਤੜਕੇ 4 ਵਜੇ ਤੋਂ ਪਹਿਲਾਂ ਆਪਣੇ ਘਰ ਚਲਾ ਗਿਆ ਸੀ ਤੇ ਪਿੱਛੋਂ ਇਹ ਵਾਰਦਾਤ ਹੋ ਗਈ। ਇਸ ਸਬੰਧੀ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਚੋਰੀ ਸਬੰਧੀ ਥਾਣੇ ਵਿੱਚ ਦਸਖਾਸਤ ਪ੍ਰਾਪਤ ਹੋਈ ਹੈ।

Advertisement
Advertisement
Advertisement
×