For the best experience, open
https://m.punjabitribuneonline.com
on your mobile browser.
Advertisement

ਨਿਯਮਾਂ ਦੀ ਉਲੰਘਣਾ ਕਰ ਕੇ ਮਿੱਟੀ ਢੋਅ ਰਹੇ ਨੇ ਟਿੱਪਰ

12:11 PM May 01, 2024 IST
ਨਿਯਮਾਂ ਦੀ ਉਲੰਘਣਾ ਕਰ ਕੇ ਮਿੱਟੀ ਢੋਅ ਰਹੇ ਨੇ ਟਿੱਪਰ
ਕਾਹਨੂੰਵਾਨ ਰੋਡ ਉੱਤੇ ਜਾਂਦਾ ਹੋਇਆ ਬਿਨਾਂ ਨੰਬਰ ਪਲੇਟ ਵਾਲਾ ਟਿੱਪਰ।
Advertisement

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 30 ਅਪਰੈਲ
ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਲੰਘਣ ਵਾਲੇ ਦਿੱਲੀ-ਕਟੜਾ ਉਸਾਰੀ ਅਧੀਨ ਐਕਸਪ੍ਰੈੱਸ ਵੇਅ ’ਤੇ ਮਿੱਟੀ ਪਾਉਣ ਵਾਲੇ ਟਿੱਪਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਕਿਸਾਨ ਆਗੂ ਸੁਖਵੰਤ ਸਿੰਘ, ਦੁਕਾਨਦਾਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਦਾ ਕੰਮ ਹੁਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ੁਰੂ ਹੋ ਚੁੱਕਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਐਕਸਪ੍ਰੈੱਸ ਵੇਅ ’ਤੇ ਮਿੱਟੀ ਪਾਉਣ ਦਾ ਕੰਮ ਕਰਨ ਵਾਲੇ ਟਿੱਪਰਾਂ ਦੇ ਡਰਾਈਵਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਹ ਭਾਰੇ ਟਿੱਪਰ ਓਵਰਲੋਡ ਵਜ਼ਨ ਨਾਲ ਪਿੰਡਾਂ ਤੇ ਬਾਜ਼ਾਰਾਂ ਵਿੱਚੋਂ ਦੀ ਲੰਘਦੇ ਹਨ। ਟਿੱਪਰਾਂ ਵਿੱਚ ਪਾਈ ਮਿੱਟੀ ਨੂੰ ਉੱਪਰੋਂ ਢਕਿਆ ਤਕ ਨਹੀਂ ਜਾਂਦਾ। ਇਸ ਕਾਰਨ ਸੜਕਾਂ ਉੱਤੇ ਚਲਦੇ ਸਮੇਂ ਉੱਡਦੀ ਮਿੱਟੀ ਦੂਜੇ ਵਾਹਨ ਚਾਲਕਾਂ ਲਈ ਦਿੱਕਤ ਬਣ ਜਾਂਦੀ ਹੈ। ਇਸ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੇ ਟਿੱਪਰ ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਹਨ।
ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀ ਅਸ਼ਵਨੀ ਡੋਗਰਾ ਨੇ ਕਿਹਾ ਕਿ ਜੇ ਮਿੱਟੀ ਦੇ ਢੋਆ-ਢੁਆਈ ਦੇ ਕੰਮ ਵਿੱਚ ਅਜਿਹੀਆਂ ਬੇਨਿਯਮੀਆਂ ਚੱਲ ਰਹੀਆਂ ਹਨ ਤਾਂ ਉਹ ਤੁਰੰਤ ਹੀ ਇਸ ਨੂੰ ਸਖ਼ਤੀ ਨਾਲ ਰੋਕਣ ਲਈ ਪਾਬੰਦ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮਾਰਗ ਦੀ ਉਸਾਰੀ ਸਮੇਂ ਨਿਯਮਾਂ ਨੂੰ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

Advertisement

Advertisement
Author Image

sanam grng

View all posts

Advertisement
Advertisement
×