For the best experience, open
https://m.punjabitribuneonline.com
on your mobile browser.
Advertisement

ਨਾਜ਼ਾਇਜ਼ ਖਣਨ ਦੇ ਦੋਸ਼ ਹੇਠ ਜੇਸੀਬੀ ਤੇ ਟਿੱਪਰ ਜ਼ਬਤ

06:56 AM May 04, 2024 IST
ਨਾਜ਼ਾਇਜ਼ ਖਣਨ ਦੇ ਦੋਸ਼ ਹੇਠ ਜੇਸੀਬੀ ਤੇ ਟਿੱਪਰ ਜ਼ਬਤ
Advertisement

ਪੱਤਰ ਪ੍ਰੇਰਕ
ਤਲਵਾੜਾ, 3 ਮਈ
ਸੋਸ਼ਲ ਮੀਡੀਆ ’ਤੇ ਪਿੰਡ ਸੁਖਚੈਨਪੁਰ ਸਥਿਤ ਸਟੋਨ ਕਰੱਸ਼ਰ ਵੱਲੋਂ ਕੀਤੇ ਜਾ ਰਹੇ ਕਥਿਤ ਖਣਨ ਦੀ ਵੀਡੀਓ ਵਾਇਰਲ ਹੋਣ ’ਤੇ ਪ੍ਰਸ਼ਾਸਨ ਨੇ ਸਟੋਨ ਕਰੱਸ਼ਰ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਦਸੂਹਾ ਜਗਦੀਸ਼ ਰਾਜ ਅੱਤਰੀ ਅਤੇ ਥਾਣਾ ਤਲਵਾੜਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਨੀਮ ਪਹਾੜੀ ਪਿੰਡ ਸੁਖਚੈਨਪੁਰ ’ਚ ਏਐੱਸਆਈ ਨਰੇਸ਼ ਕੁਮਾਰ ਦੀ ਅਗਵਾਈ ’ਚ ਪੁਲੀਸ ਪਾਰਟੀ ਅਤੇ ਮਾਈਨਿੰਗ ਅਫ਼ਸਰ ਨਿਤੀਸ਼ ਕੁਮਾਰ ਨੇ ਉਕਤ ਕਰੱਸ਼ਰ ਦਾ ਦੌਰਾ ਕੀਤਾ। ਇੱਕ ਜੇਸੀਬੀ ਅਤੇ ਟਿੱਪਰ ਨੂੰ ਪਹਾੜ ਪੁੱਟਦਿਆਂ ਜ਼ਬਤ ਕੀਤਾ ਹੈ। ਪੁਲੀਸ ਪਾਰਟੀ ਨੇ ਮਾਈਨਿੰਗ ਅਫ਼ਸਰ ਨਿਤੀਸ਼ ਕੁਮਾਰ ਦੇ ਬਿਆਨਾਂ ’ਤੇ ਉੱਕਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਕਰੱਸ਼ਰ ਮਾਲਕ ਖ਼ਿਲਾਫ਼ ਮਾਈਨਰ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×