ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਨਾਲ ਹੋਈ ਧੱਕੇਸ਼ਾਹੀ ਦਾ ਹਿਸਾਬ ਲੈਣ ਦਾ ਵੇਲਾ: ਰੰਧਾਵਾ

09:54 AM May 25, 2024 IST
ਦੀਨਾਨਗਰ ’ਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ।

ਸਰਬਜੀਤ ਸਾਗਰ
ਦੀਨਾਨਗਰ, 24 ਮਈ
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਵੇਲਾ ਕਿਸਾਨਾਂ ਨਾਲ ਹੋਈ ਧੱਕੇਸ਼ਾਹੀ ਤੇ ਜ਼ਿਆਦਤੀ ਦਾ ਬਦਲਾ ਲੈਣ ਦਾ ਹੈ, ਜਿਸ ਲਈ ਸਮੂਹ ਪੰਜਾਬ ਵਾਸੀ ਨੂੰ ਇੱਕ ਜੂਨ ਨੂੰ ਮੋਦੀ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਨੇ ਦੀਨਾਨਗਰ ਵਿੱਚ ਵਿਧਾਇਕਾ ਅਰੁਣਾ ਚੌਧਰੀ ਦੇ ਘਰ ਵਰਕਰਾਂ ਦੀ ਮੀਟਿੰਗ ’ਚ ਕਿਹਾ, ‘‘ਇਸੇ ਮੋਦੀ ਸਰਕਾਰ ਨੇ ਦਿੱਲੀ ਅੰਦੋਲਨ ਦੌਰਾਨ ਦੇਸ਼ ਦੇ ਅੰਨਦਾਤਾ ਨੂੰ ਕਈ ਮਹੀਨਿਆਂ ਤੱਕ ਸੜਕਾਂ ’ਤੇ ਰੋਲਿਆ ਅਤੇ ਸੈਂਕੜੇ ਕਿਸਾਨ ਆਪਣੇ ਹੱਕ ਮੰਗਦੇ ਹੋਏ ਸ਼ਹੀਦੀਆਂ ਪਾ ਗਏ। ਕਿਸਾਨਾਂ ਤੇ ਮਜ਼ਦੂਰਾਂ ਦੀ ਹਾਲਤ ਖ਼ਰਾਬ ਕਰਨ ਵਾਲੀ ਮੋਦੀ ਸਰਕਾਰ ਹੁਣ ਕਿਸ ਮੂੰਹ ਨਾਲ ਵੋਟ ਮੰਗ ਰਹੀ ਹੈ।’’ ਰੰਧਾਵਾ ਨੇ ਕਿਹਾ ਕਿ ਸਾਰਿਆ ਨੂੰ ਇਸ ਤਾਨਾਸ਼ਾਹੀ ਰਾਜ ਪ੍ਰਬੰਧ ਖ਼ਿਲਾਫ਼ ਮੁਹਿੰਮ ਚਲਾ ਕੇ ਭਾਜਪਾ ਵਿਰੁੱਧ ਫਤਵਾ ਦਿੰਦਿਆਂ ਕਿਸਾਨ ਵੀਰਾਂ ਨਾਲ ਹੋਈਆਂ ਧੱਕੇਸ਼ਾਹੀਆਂ ਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ। ਮੀਟਿੰਗ ਵਿੱਚ ਰਾਜਸਥਾਨ ਤੋਂ ਵਿਧਾਇਕਾ ਡਾ. ਸ਼ਿਖਾ, ਜੈਪੁਰ ਤੋਂ ਸੂਬਾਈ ਆਗੂ ਮੈਡਮ ਵਹੀਦਾ, ਅਸ਼ੋਕ ਚੌਧਰੀ ਅਤੇ ਯੂਥ ਆਗੂ ਅਭਿਨਵ ਚੌਧਰੀ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਵਿਧਾਇਕਾ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਵੱਲੋਂ ਸਮੂਹ ਆਗੂਆਂ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਕਿਹਾ ਕਿ ਇੱਥੇ ਹਾਜ਼ਰ ਵਰਕਰਾਂ ਦੀ ਦੀ ਮਿਹਨਤ ਦੀਨਾਨਗਰ ਹਲਕੇ ਤੋਂ ਕਾਂਗਰਸ ਵੱਡੀ ਲੀਡ ਨਾਲ ਜਿੱਤੇਗੀ ਅਤੇ ਲੋਕ ਸਭਾ ਹਲਕੇ ਅੰਦਰ ਇਹ ਇੱਕ ਰਿਕਾਰਡ ਹੋਵੇਗਾ।

Advertisement

Advertisement
Advertisement