For the best experience, open
https://m.punjabitribuneonline.com
on your mobile browser.
Advertisement

ਹਰਿਆਣਾ ’ਚ ਸੱਤਾ ਤਬਦੀਲੀ ਦਾ ਸਮਾਂ: ਕੇਵੀ ਸਿੰਘ

08:07 AM Aug 21, 2024 IST
ਹਰਿਆਣਾ ’ਚ ਸੱਤਾ ਤਬਦੀਲੀ ਦਾ ਸਮਾਂ  ਕੇਵੀ ਸਿੰਘ
ਸਿਰਸਾ ’ਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਡਾ. ਕੇ.ਵੀ. ਸਿੰਘ।
Advertisement

ਪ੍ਰਭੂ ਦਿਆਲ
ਸਿਰਸਾ, 20 ਅਗਸਤ
ਵਿਧਾਨ ਸਭਾ ਚੋਣਾਂ ਸਬੰਧੀ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਓਐਸਡੀ ਡਾ. ਕੇਵੀ ਸਿੰਘ ਨੇ ਸਿਰਸਾ ਵਿੱਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਮੂਹ ਵਰਕਰਾਂ ਦੀ ਚੋਣ ਡਿਊਟੀ ਲਾਉਂਦੇ ਹੋਏ ਡਾ. ਕੇਵੀ ਸਿੰਘ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਸੰਨਿਆਸ ਲੈ ਚੁੱਕੇ ਹਨ। ਉਹ ਹੁਣ ਕੋਈ ਚੋਣ ਨਹੀਂ ਲੜਨਾ ਚਾਹੁੰਦੇ। ਉਹ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਸਾਰੇ ਵਰਕਰਾਂ ਨੂੰ ਆਪੋ-ਆਪਣੇ ਹਲਕਿਆਂ ਵਿਚ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਡਾ. ਕੇਵੀ ਸਿੰਘ ਨੇ ਕਿਹਾ ਕਿ ਹੁਣ ਸੱਤਾ ਤਬਦੀਲੀ ਦਾ ਸਮਾਂ ਹੈ ਅਤੇ ਇਹ ਸਮਾਂ ਕਾਂਗਰਸ ਪਾਰਟੀ ਦਾ ਹੈ। ਇਸ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਮ ਲੋਕ ਸੱਤਾਧਾਰੀ ਧਿਰ ਦੀ ਤਾਨਾਸ਼ਾਹੀ ਤੋਂ ਤੰਗ ਆ ਰਹੇ ਹਨ। ਕਿਸੇ ਵੀ ਕੀਮਤ ’ਤੇ ਲੋਕ ਭਾਜਪਾ ਦੇ ਕੁਸ਼ਾਸਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਲਈ ਅੱਜ ਪੂਰੇ ਸੂਬੇ ਵਿੱਚ ਕਾਂਗਰਸ ਦਾ ਮਾਹੌਲ ਬਣਿਆ ਹੋਇਆ ਹੈ। ਆਉਣ ਵਾਲਾ ਸਮਾਂ ਤੈਅ ਕਰ ਚੁੱਕਾ ਹੈ ਕਿ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਲਈ ਕਾਂਗਰਸੀ ਵਰਕਰਾਂ ਨੂੰ ਮਜ਼ਬੂਤੀ ਨਾਲ ਬਾਹਰ ਆ ਕੇ ਜਥੇਬੰਦੀ ਅਤੇ ਪਾਰਟੀ ਲਈ ਕੰਮ ਕਰਨਾ ਪਵੇਗਾ। ਇਸ ਵਾਰ ਸਿਰਸਾ ਜ਼ਿਲ੍ਹੇ ਦੀਆਂ ਸਾਰੀਆਂ ਪੰਜ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣੀਆਂ ਹਨ। ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਅਸੀਂ ਅੱਜ ਤੋਂ ਹੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਲੈ ਕੇ ਜਾਵਾਂਗੇ।

Advertisement
Advertisement
Author Image

Advertisement
×