For the best experience, open
https://m.punjabitribuneonline.com
on your mobile browser.
Advertisement

ਤੀਆਂ ਦਾ ਮੇਲਾ: ਆਖ਼ਰੀ ਦਿਨ ਬੱਚਿਆਂ ਦੇ ਮੁਕਾਬਲੇ ਰਹੇ ਖਿੱਚ ਦਾ ਕੇਂਦਰ

10:49 AM Aug 31, 2024 IST
ਤੀਆਂ ਦਾ ਮੇਲਾ  ਆਖ਼ਰੀ ਦਿਨ ਬੱਚਿਆਂ ਦੇ ਮੁਕਾਬਲੇ ਰਹੇ ਖਿੱਚ ਦਾ ਕੇਂਦਰ
ਭਲਾਈਆਣਾ ਦੇ ਤੀਆਂ ਦੇ ਮੇਲੇ ਦੌਰਾਨ ਰੰਗੋਲੀ ਬਣਾਉਂਦੇ ਹੋਏ ਬੱਚੇ।
Advertisement

ਗੁਰਸੇਵਕ ਸਿੰਘ ਪ੍ਰੀਤ/ਜਸਵੀਰ ਸਿੰਘ ਭੁੱਲਰ
ਸ੍ਰੀ ਮੁਕਤਸਰ ਸਾਹਿਬ/ਦੋਦਾ, 30 ਅਗਸਤ
ਪਿੰਡ ਭਲਾਈਆਣਾ ਵਿੱਚ ਕਰਵਾਏ ਤਿੰਨ ਰੋਜ਼ਾ ਤੀਆਂ ਦੇ ਮੇਲ ਦੇ ਆਖ਼ਰੀ ਦਿਨ ਵਿਦਿਆਰਥੀਆਂ ਅਤੇ ਖਿਡਾਰੀਆਂ ਦੇ ਵੱਖ-ਵੱਖ ਮੁਕਾਬਲੇ ਖਿੱਚ ਦਾ ਕੇਂਦਰ ਬਣੇ ਰਹੇ। ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਜਿੱਥੇ ਸਾਡੇ ਬੱਚਿਆਂ ਨੂੰ ਵਿਰਾਸਤ ਨਾਲ ਜੋੜਨਾ ਸੀ ਉੱਥੇ ਹੀ ਉਨ੍ਹਾਂ ਵਿੱਚ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਨਾ ਵੀ ਸੀ। ਭੰਗੜੇ ਦੇ ਮੁਕਾਬਲਿਆਂ ਵਿੱਚ ਡੇਰਾ ਭਾਈ ਮਸਤਾਨ ਸਕੂਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬਲਪੁਰਾਣਾ ਨੇ ਦੂਜਾ ਅਤੇ ਛੱਤੇਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਰੰਗੋਲੀ ਬਣਾਉਣ ਦੇ ਮੁਕਾਬਲੇ ਵਿੱਚ ਸਕੂਲ ਮਲੋਟ ਦੀ ਹਰਮੀਤ ਕੌਰ ਨੇ ਪਹਿਲਾ, ਸਰਕਾਰੀ ਸਕੂਲ ਖਾਨੇ ਕੀ ਢਾਬ ਦੇ ਧਰਮਵੀਰ ਸਿੰਘ ਨੇ ਦੂਜਾ, ਸਰਕਾਰੀ ਸਕੂਲ ਸੂਰੇਵਾਲਾ ਦੀ ਪਰਭਜੋਤ ਕੌਰ ਅਤੇ ਭਲਾਈਆਣਾ ਦੀ ਰੇਨੂ ਬਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਮਿੰਨੀ ਕਹਾਣੀ ਲੇਖਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਜੈਸਮੀਨ ਕੌਰ, ਦੂਜਾ ਸਤਵੀਰ ਕੌਰ ਅਤੇ ਤੀਜਾ ਸਹਿਜਦੀਪ ਕੌਰ ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲਿਆਂ ਦੌਰਾਨ ਪਹਿਲਾਂ ਸਥਾਨ ਏਕਮਨੂਰ ਗਿੱਦੜਬਾਹਾ, ਦੂਜਾ ਸਥਾਨ ਰਵੀਨਾ ਚੱਕ ਗਿਲਜੇਵਾਲਾ ਅਤੇ ਤੀਜਾ ਸਥਾਨ ਨਵਜੌਤ ਕੌਰ ਕੋਟਲੀ ਅਬਲੂ ਨੇ ਪ੍ਰਾਪਤ ਕੀਤਾ। ਸੈਕੰਡਰੀ ਵਰਗ ਦੇ ਕਵਿਤਾ ਰਚਨਾ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਅਰਵਿੰਦਰ ਸਿੰਘ, ਦੂਜਾ ਸਥਾਨ ਤਕਦੀਰਜੋਤ ਕੌਰ ਭੰਗਚੜ੍ਹੀ ਅਤੇ ਗੁਰਨੂਰ ਕੌਰ ਚੋਟੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement