ਰਾਮਲੀਲਾ ਮੈਦਾਨ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ
06:46 PM Jun 23, 2023 IST
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 11 ਜੂਨ
ਆਮ ਆਦਮੀ ਪਾਰਟੀ ਦੀ ਮਹਾਰੈਲੀ ਤੋਂ ਪਹਿਲਾਂ ਰਾਮਲੀਲਾ ਮੈਦਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਮੌਕੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੁਲੀਸ ਨੇ ਵਾਧੂ ਪੁਲੀਸ ਬਲ ਤਾਇਨਾਤ ਕੀਤਾ। ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਸੀਨੀਅਰ ਪੁੁਲੀਸ ਅਧਿਕਾਰੀ ਲਗਾਤਾਰ ਚੱਕਰ ਲਗਾ ਰਹੇ ਸਨ। ਪੁਲੀਸ ਵੱਲੋਂ ਮੈਟਰ ਡਿਟੈਕਟਰ ਵੀ ਲਾਏ ਗਏ ਤੇ ਅਰਧ ਸੈਨਿਕ ਬਲਾਂ ਦੀ ਟੁੱਕੜੀ ਵੀ ਰਾਮਲੀਲਾ ਮੈਦਾਨ ਵਿੱਚ ਤਾਇਨਾਤ ਕੀਤੀ ਗਈ। ਉਥੇ ਹੀ ਇਸ ਮੌਕੇ ਸੂਹੀਆ ਪੁਲੀਸ ਵੀ ਤਾਇਨਾਤ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਰੈਲੀ ਵਿੱਚ ਕੋਈ ਖਲਲ ਨਾ ਪਾਵੇ, ਇਸ ਲਈ ਚੌਕਸੀ ਵਰਤੀ ਗਈ। ਐੱਮਸੀਡੀ ਵੱਲੋਂ ਵੀ ਰੈਲੀ ਵਿੱਚ ਆਉਣ ਵਾਲਿਆਂ ਲਈ ਸਹੂਲਤਾਂ ਦਿੱਤੀਆਂ ਗਈਆਂ ਤੇ ਦਿੱਲੀ ਜਲ ਬੋਰਡ ਨੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ।
Advertisement
Advertisement