For the best experience, open
https://m.punjabitribuneonline.com
on your mobile browser.
Advertisement

ਆਈਐੱਸਬੀ ’ਚ ਟੀਆਈਈ ਵਿਮੈਨ ਗਲੋਬਲ ਪਿੱਚ ਮੁਕਾਬਲਾ

08:00 AM Oct 03, 2024 IST
ਆਈਐੱਸਬੀ ’ਚ ਟੀਆਈਈ ਵਿਮੈਨ ਗਲੋਬਲ ਪਿੱਚ ਮੁਕਾਬਲਾ
ਸੋਨਮ ਰਤੁਭਾ ਸੌਧਾ ਨੂੰ ਪੁਰਸਕਾਰ ਦਿੰਦੇ ਹੋਏ ਮਹਿਮਾਨ। -ਫੋਟੋ: ਸੋਢੀ
Advertisement

ਐਸਏਐਸ ਨਗਰ (ਮੁਹਾਲੀ): ਇੱਥੋਂ ਦੇ ਇੰਡੀਅਨ ਸਕੂਲ ਆਫ ਬਿਜ਼ਨਸ (ਆਈਐਸਬੀ) ਵਿੱਚ ‘ਟੀਆਈਈ ਵਿਮੈਨ ਗਲੋਬਲ ਪਿੱਚ ਮੁਕਾਬਲਾ ਕਰਵਾਇਆ ਗਿਆ। ਇਸ ਖੇਤਰ ਦੀਆਂ ਅੱਠ ਉੱਦਮੀ ਔਰਤਾਂ ਸਿਆ ਸਿਧਾਨੀ, ਡਾ. ਵੰਦਨਾ ਵਰਮਾ, ਰਮਨ ਬਖ਼ਸ਼ੀ, ਅਰਚਿਤਾ ਆਹਲੂਵਾਲੀਆ, ਸੋਨਮ ਰਤੁਭਾ ਸੌਧਾ, ਡਾ. ਵਿਪਾਸ਼ਾ ਸ਼ਰਮਾ, ਪ੍ਰਾਪਤੀ ਭਸੀਨ ਅਤੇ ਅੰਮ੍ਰਿਤਾ ਗੁਪਤਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿੱਤ ਟਰੇਜਰੀ ਤੇ ਵਣ ਯੋਜਨਾ ਵਿਭਾਗ ਦੀ ਸਕੱਤਰ ਆਈਏਐਸ ਹਰਗੁਣਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਖ਼ਤ ਮੁਕਾਬਲੇ ਵਿੱਚ ਹਿਮਾਲੀਅਨ ਹੈਂਪਸ ਇੰਡਸਟਰੀ ਪ੍ਰਾਈਵੇਟ ਲਿਮਟਿਡ ਦੀ ਸੋਨਮ ਰਤੁਭਾ ਸੌਧਾ ਅੱਵਲ ਰਹੀ। ਉਨ੍ਹਾਂ ਨੂੰ 50 ਹਜ਼ਾਰ ਰੁਪਏ ਦਾ ਨਗਦ ਪੁਰਸਕਾਰ ਦਿੱਤਾ ਗਿਆ। ਸੋਨਮ ਦਾ ਕੰਮ ਹਿਮਾਲਿਆ ਵਿੱਚ ਜੰਗਲੀ, ਜੈਵਿਕ ਭੰਗ ਦੀ ਪ੍ਰਾਚੀਨ ਪ੍ਰੰਪਰਾ ਨੂੰ ਪੂਰਨਜੀਵਤ ’ਤੇ ਆਧਾਰਤ ਸੀ। ਇਸ ਤੋਂ ਇਲਾਵਾ ਪਹਿਲੀ ਰਨਰਜ਼ਅੱਪ ਪ੍ਰਾਪਤੀ ਭਸੀਨ ਨੂੰ 30 ਹਜ਼ਾਰ ਰੁਪਏ ਤੇ ਦੂਜੀ ਰਨਰਜ਼ਅੱਪ ਸਿਆ ਸਿਧਾਨੀ ਨੂੰ 20 ਹਜ਼ਾਰ ਰੁਪਏ ਦਾ ਨਗਦ ਪੁਰਸਕਾਰ ਦਿੱਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement