ਮਹਾਨ ਗਾਇਕ ਮੁਕੇਸ਼ ਦੇ 100ਵੇਂ ਜਨਮ ਦਿਨ ’ਤੇ ਟਿਕਟ ਜਾਰੀ
10:55 PM Jul 24, 2024 IST
Advertisement
ਨਵੀਂ ਦਿੱਲੀ, 24 ਜੁਲਾਈ
ਕੇਂਦਰ ਸਰਕਾਰ ਨੇ ਅੱਜ ਮਹਾਨ ਗਾਇਕ ਮੁਕੇਸ਼ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਯਾਦਗਾਰੀ ਟਿਕਟ ਜਾਰੀ ਕੀਤੀ। ਇਹ ਟਿਕਟ ਆਕਾਸ਼ਵਾਣੀ ਭਵਨ ਵਿੱਚ ਸੱਭਿਆਚਾਰਕ ਮੰਤਰਾਲੇ ਵੱਲੋਂ ਕਰਵਾਏ ਗਏ ਇਕ ਸਮਾਰੋਹ ਦੌਰਾਨ ਜਾਰੀ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਸੱਭਿਆਚਾਰਕ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਭਾਰਤੀ ਸੰਗੀਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਦੌਰਾਨ ਮੁਕੇਸ਼ ਦੇ ਪੁੱਤਰ ਨਿਤਿਨ ਮੁਕੇਸ਼ ਵੱਲੋਂ ਆਪਣੇ ਪਿਤਾ ਨੂੰ ਸ਼ਰਧਾਂਜਲੀ ਵਜੋਂ ਇਕ ਸੰਗੀਤਕ ਪੇਸ਼ਕਾਰੀ ਵੀ ਦਿੱਤੀ ਗਈ। -ਪੀਟੀਆਈ
Advertisement
Advertisement
Advertisement