ਵਿਸ਼ਵ ਕੱਪ ਕ੍ਰਿਕਟ ਸੈਮੀਫਾਈਨਲਜ਼ ਤੇ ਫਾਈਨਲ ਲਈ ਟਿਕਟਾਂ ਦੀ ਵਿਕਰੀ ਅੱਜ ਰਾਤ ਤੋਂ
12:45 PM Nov 09, 2023 IST
Advertisement
ਨਵੀਂ ਦਿੱਲੀ, 9 ਨਵੰਬਰ
ਆਈਸੀਸੀ ਇਕ ਦਿਨਾਂ ਵਿਸ਼ਵ ਕੱਪ ਸੈਮੀਫਾਈਨਲਜ਼ ਅਤੇ ਫਾਈਨਲ ਦੀਆਂ ਟਿਕਟਾਂ ਦੇ ਆਖਰੀ ਸੈੱਟ ਦੀ ਵੀਰਵਾਰ ਰਾਤ ਨੂੰ ਵਿਕਰੀ ਸ਼ੁਰੂ ਹੋਵੇਗੀ। ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ਅਤੇ ਦੂਜਾ 16 ਨਵੰਬਰ ਨੂੰ ਕੋਲਕਾਤਾ 'ਚ ਖੇਡਿਆ ਜਾਵੇਗਾ। ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਹੋਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬਿਆਨ 'ਚ ਕਿਹਾ, ‘ਵਿਸ਼ਵ ਕੱਪ ਦੇ ਤਿੰਨ ਮਹੱਤਵਪੂਰਨ ਮੈਚਾਂ ਪਹਿਲਾ ਸੈਮੀਫਾਈਨਲ (15 ਨਵੰਬਰ), ਦੂਜਾ ਸੈਮੀਫਾਈਨਲ (16 ਨਵੰਬਰ) ਅਤੇ 19 ਨਵੰਬਰ ਨੂੰ ਹੋਣ ਵਾਲੇ ਫਾਈਨਲ ਦੀਆਂ ਟਿਕਟਾਂ 9 ਨਵੰਬਰ ਨੂੰ ਰਾਤ 8 ਵਜੇ ਅਧਿਕਾਰਤ ਟਿਕਟ ਵੈੱਬਸਾਈਟ 'tickets.cricketworldcup.com' 'ਤੇ ਉਪਲਬਧ ਹੋਣਗੀਆਂ।
Advertisement
Advertisement