ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਡਾਕਟਰੀ ਇਲਾਜ ਲਈ ਅਮਰੀਕਾ ਜਾਣਗੇ
02:24 PM Jun 03, 2024 IST
Advertisement
ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 3 ਜੂਨ
ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਡਾਕਟਰੀ ਇਲਾਜ ਲਈ ਸੰਯੁਕਤ ਰਾਜ ਦੀ ਯਾਤਰਾ ਕਰਨ ਵਾਲੇ ਹਨ। ਇਹ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਦਿੱਤੀ। ਬਿਆਨ ਅਨੁਸਾਰ 20 ਜੂਨ ਤੋਂ ਅਗਲੇ ਨੋਟਿਸ ਤੱਕ ਉਨ੍ਹਾਂ ਦੇ ਕੋਈ ਰੁਝੇਵੇਂ ਨਿਰਧਾਰਤ ਨਹੀਂ ਕੀਤੇ ਜਾਣਗੇ।
ਦਲਾਈ ਲਾਮਾ ਦੇ ਦਫ਼ਤਰ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਆਪਣੇ ਗੋਡਿਆਂ ਦੇ ਇਲਾਜ ਲਈ ਅਮਰੀਕਾ ਦੀ ਯਾਤਰਾ ਕਰਨ ਵਾਲੇ ਹਨ। ਧਰਮਸ਼ਾਲਾ ਪਰਤਣ ਤੋਂ ਬਾਅਦ ਉਨ੍ਹਾਂ ਦੇ ਨਿਯਮਤ ਰੁਝੇਵੇਂ ਮੁੜ ਸ਼ੁਰੂ ਹੋ ਜਾਣਗੇ।
Advertisement
Advertisement
Advertisement