ਭੂਚਾਲ ਦੇ ਝਟਕਿਆਂ ਨਾਲ ਕੰਬਿਆ ਤਿੱਬਤ
07:25 AM Feb 03, 2025 IST
Advertisement
ਤਿੱਬਤ, 2 ਫਰਵਰੀ
ਤਿੱਬਤ ’ਚ ਅੱਜ 4.2 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗੲੈ। ਇਹ ਜਾਣਕਾਰੀ ਭੂਚਾਲ ਵਿਗਿਆਨ ਬਾਰੇ ਕੌਮੀ ਕੇਂਦਰ ਨੇ ਦਿੱਤੀ। ਕੇਂਦਰ ਅਨੁਸਾਰ ਭੂਚਾਲ ਦੀ ਗਹਿਰਾਈ 10 ਕਿਲੋਮੀਟਰ ਤੱਕ ਸੀ। ਅਜੇ ਤੱਕ ਕਿਸੇ ਪਾਸਿਓਂ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਖੇਤਰ ’ਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਅਤੇ ਲੰਘੀ 30 ਜਨਵਰੀ ਨੂੰ ਵੀ ਇੱਥੇ 4.1 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਤੋਂ ਪਹਿਲਾਂ 24 ਜਨਵਰੀ ਨੂੰ ਵੀ ਇਸ ਖੇਤਰ ’ਚ ਭੂਚਾਲ ਆਇਆ ਸੀ ਜਿਸ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 4.4 ਦਰਜ ਕੀਤੀ ਗਈ ਸੀ। -ਏਐੱਨਆਈ
Advertisement
Advertisement
Advertisement