ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਕਾਲਜ ਵਿੱਚ ਤੀਆਂ ਮਨਾਈਆਂ

08:45 AM Sep 01, 2024 IST
ਐਸਸੀਡੀ ਕਾਲਜ ਵਿੱਚ ਗੀਤ ’ਤੇ ਨੱਚਦੀਆਂ ਹੋਈਆਂ ਵਿਦਿਆਰਥਣਾਂ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਅਗਸਤ
ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੇ ਐਨਐਸਐਸ ਵਿੰਗ ਨੇ ਪ੍ਰਿੰਸੀਪਲ ਡਾ. ਤਨਵੀਰ ਲਿਖਾਰੀ ਅਤੇ ਐਨਐਸਐਸ ਕਨਵੀਨਰ ਗੀਤਾਂਜਲੀ ਪਬਰੇਜਾ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਲੋਕ ਨਾਚ ਪੇਸ਼ ਕੀਤਾ। ਇਸ ਸਮਾਗਮ ਦੀ ਵਿਸ਼ੇਸ਼ਤਾ ਰਵਾਇਤੀ ਪਹਿਰਾਵੇ ਵਿੱਚ ਕੁੜੀਆਂ ਅਤੇ ਅਧਿਆਪਕਾਂ ਵੱਲੋਂ ਮਾਡਲਿੰਗ ਦੀ ਪੇਸ਼ਕਾਰੀ ਰਹੀ। ਸਟਾਫ਼ ਮੈਂਬਰਾਂ ਵਿੱਚੋਂ ਮਿਸਿਜ਼ ਮੇਘਾ ਨੇ ਬੈਸਟ ਫੁਲਕਾਰੀ ਦਾ ਖਿਤਾਬ ਅਤੇ ਮਿਸਿਜ਼ ਦੁਪਿੰਦਰ ਨੇ ਬੈਸਟ ਪੰਜਾਬੀ ਜੁੱਤੀ ਦਾ ਖਿਤਾਬ ਜਿੱਤਿਆ। ਤੀਜ ਕੁਈਨ ਦਾ ਖਿਤਾਬ ਪੰਜਾਬੀ ਵਿਭਾਗ ਦੀ ਡਾ. ਹਰਜਿੰਦਰ ਕੌਰ ਨੂੰ ਦਿੱਤਾ ਗਿਆ ਅਤੇ ਸਰਵੋਤਮ ਪਰਾਂਦਾ ਦਾ ਖਿਤਾਬ ਮੈਥ ਵਿਭਾਗ ਦੀ ਪ੍ਰੋ: ਵਿਨੀਤਾ ਨੇ ਹਾਸਲ ਕੀਤਾ। ਵਿਦਿਆਰਥਣਾਂ ਵਿੱਚੋਂ ਸ਼ਾਨੂ ਨੇ ਮਿਸ ਤੀਜ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਤੀਆਂ ਦੀ ਰੌਣਕ-ਮੁਸਕਾਨ, ਮਿਸ ਨਖਰੋ- ਪ੍ਰਭਜੋਤ ਕੌਰ ਅਤੇ ਮਟਕ ਵਾਲੀ ਤੋਰ ਦਾ ਖਿਤਾਬ- ਵੰਸ਼ਿਕਾ ਨੂੰ ਦਿੱਤਾ ਗਿਆ।

Advertisement

Advertisement