ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Thrifty braille device: ਭਾਰਤੀ ਮੂਲ ਦੇ ਵਿਦਿਆਰਥੀ ਵੱਲੋਂ ਕਿਫ਼ਾਇਤੀ ਬਰੇਲ ਉਪਕਰਨ ਤਿਆਰ

08:21 PM Dec 25, 2024 IST
ਜੋਤੀ ਗੋਕੇਰਾਜੂ ਆਪਣੇ ਬਰੇਲ ਉਪਕਰਨ ਨਾਲ।

ਸੁਰਿੰਦਰ ਮਾਵੀ
ਵਿਨੀਪੈਗ, 26 ਦਸੰਬਰ
ਸਸਕੈਟੂਨ ਦੇ ਵਾਲਟਰ ਮਰੇ ਕਾਲਜੀਏਟ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਜੋਤੀ ਗੋਕੇਰਾਜੂ ਵੱਲੋਂ ਨੇਤਰਹੀਣ ਅਤੇ ਬੋਲੇ ਲੋਕਾਂ ਨਾਲ ਗੱਲ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ਉਪਕਰਨ ਨੂੰ ਕੌਮੀ ਪੱਧਰ ’ਤੇ ਪ੍ਰਸ਼ੰਸਾ ਮਿਲ ਰਹੀ ਹੈ। ਇਸ ਬਾਰੇ ਜੋਤੀ ਗੋਕੇਰਾਜੂ ਨੇ ਕਿਹਾ, ‘‘ਮੈਂ ਅਸਲ ਵਿੱਚ 2023 ਵਿੱਚ ਇਸ ਪ੍ਰਾਜੈਕਟ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਜੋਤੀ ਗੋਕੇਰਾਜੂ ਆਪਣੀ ਸਫਲਤਾ ਦਾ ਸਿਹਰਾ ਅਧਿਆਪਕਾਂ ਸਿਰ ਸਜਾਉਂਦਾ ਹੈ, ਜਿਨ੍ਹਾਂ ਨੇ ਉਸ ਨੂੰ ਕਲਾਸ ਪ੍ਰਾਜੈਕਟਾਂ ਵਜੋਂ ਕਾਢ ਦੇ ਕੁਝ ਹਿੱਸਿਆਂ ’ਤੇ ਕੰਮ ਕਰਨ ਦਿੱਤਾ।’’
ਗੋਕੇਰਾਜੂ ਦੇ ਇਸ ਉਪਕਰਨ ਵਿੱਚ ਸਾਰੇ ਅਨੁਵਾਦ ਸਵੈਚਾਲਿਤ ਹਨ। ਉਸ ਨੇ ਕਿਹਾ, ‘‘ਆਮ ਤੌਰ ’ਤੇ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਪਵੇਗੀ ਜੋ ਅੰਗਰੇਜ਼ੀ ਨੂੰ ਬਰੇਲ ਵਿੱਚ ਅਨੁਵਾਦ ਕਰਨਾ ਜਾਣਦਾ ਹੋਵੇ ਪਰ ਮੇਰੇ ਇਸ ਉਪਕਰਨ ਵਿੱਚ ਅੰਗਰੇਜ਼ੀ ਜਾਂ ਫਰੈਂਚ ਵਿੱਚ ਰਿਕਾਰਡ ਕੀਤੀ ਗੱਲ ਆਪਣੇ ਆਪ ਅਨੁਵਾਦਿਤ ਹੋ ਜਾਂਦੀ ਹੈ। ਇਸ ਖੋਜ ਦੇ ਨਾਲ, ਉਸ ਨੇ ਪਹਿਲਾਂ ਤੋਂ ਮੌਜੂਦ 3ਡੀ ਪ੍ਰਿੰਟਿਡ ਪਾਰਟਸ ਦੀ ਵਰਤੋਂ ਕਰ ਕੇ ਟੱਚ ਟਾਕ ਨਾਮ ਦੇ ਬਰੇਲ ਉਪਕਰਨ ਨੂੰ ਵਿਕਸਤ ਕੀਤਾ। ਉਪਭੋਗਤਾ ਇਸ ਉਪਕਰਨ ਦੀ ਵਰਤੋਂ ਕਰ ਕੇ ਕੰਪਿਊਟਰ ਐਪ ਅਤੇ ਟੱਚ ਟਾਕ ਵਿਚਾਲੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਨ।’’ ਜੋਤੀ ਦੇ ਇਸ ਉਪਕਰਨ ਨੇ 2024 ਵਿੱਚ ਕੈਨੇਡਾ-ਵਾਈਡ ਸਾਇੰਸ ਫੇਅਰ ਵਿੱਚ ਗੋਲਡ ਐਕਸੀਲੈਂਸ ਐਵਾਰਡ ਜਿੱਤਿਆ ਸੀ। ਉਸ ਨੇ ਕਿਹਾ ਕਿ ਉਹ ਮਾਨਤਾ ਪ੍ਰਾਪਤ ਕਰ ਕੇ ਖ਼ੁਸ਼ ਹੈ, ਪਰ ਪ੍ਰਾਜੈਕਟ ਉਸ ਲਈ ਵਧੇਰੇ ਮਹੱਤਵਪੂਰਨ ਹੈ।
ਜੋਤੀ ਗੋਕੇਰਾਜੂ ਨੇ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਦਾਦਾ ਜੀ ਨੂੰ ਮਿਲਣ ਤੋਂ ਬਾਅਦ ਇਹ ਉਪਕਰਨ ਬਣਾਉਣ ਲਈ ਪ੍ਰੇਰਿਤ ਹੋਇਆ ਸੀ। ਜੋਤੀ ਗੋਕੇਰਾਜੂ ਨੇ ਕਿਹਾ, ‘‘ਮੇਰੇ ਦਾਦਾ ਜੀ ਇੱਕ ਬਹੁਤ ਹੀ ਦਿਲਚਸਪ ਇਨਸਾਨ ਹਨ। ਉਹ ਸਾਡੇ ਨਾਲ ਬਹੁਤ ਗੱਲਾਂ ਕਰਨਾ ਪਸੰਦ ਕਰਦੇ ਸਨ ਪਰ ਜਦੋਂ ਹੁਣ ਮੈਂ ਉੱਥੇ ਗਿਆ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਪਹਿਲਾਂ ਵਾਂਗ ਗੱਲਾਂ ਨਹੀਂ ਕਰਦੇ ਸਨ ਅਤੇ ਉਨ੍ਹਾਂ ਦੀ ਸੁਣਨ ਦੀ ਸ਼ਕਤੀ ਘੱਟ ਰਹੀ ਸੀ।’’ ਉਹ ਇਹ ਸੋਚ ਕੇ ਪ੍ਰੇਸ਼ਾਨ ਹੋ ਗਿਆ ਕਿ ਕੀ ਹੋਵੇਗਾ ਜੇਕਰ ਉਸ ਦੇ ਦਾਦੇ ਨੇ ਸੁਣਨ ਸ਼ਕਤੀ ਤੋਂ ਬਾਅਦ ਆਪਣੀ ਅੱਖਾਂ ਦੀ ਰੋਸ਼ਨੀ ਵੀ ਗੁਆ ਦਿੱਤੀ। ਇਸ ਦਾ ਮਤਲਬ ਹੋਵੇਗਾ ਕਿ ਉਹ ਉਸ ਨਾਲ ਗੱਲਬਾਤ ਕਰਨ ਦੇ ਸਮਰੱਥ ਨਹੀਂ ਰਹਿਣਗੇ।
ਜੋਤੀ ਨੇ ਇਸ ਮੁੱਦੇ ਬਾਰੇ ਹੋਰ ਜਾਣਨ ਲਈ ਕੈਨੇਡੀਅਨ ਨੈਸ਼ਨਲ ਇੰਸਟੀਚਿਊਟ ਫ਼ਾਰ ਦਿ ਬਲਾਇੰਡ ਦੇ ਖੋਜੀਆਂ ਨਾਲ ਸੰਪਰਕ ਕੀਤਾ ਅਤੇ ਪਾਇਆ ਕਿ ਅੰਨ੍ਹੇਪਣ ਅਤੇ ਬੋਲੇਪਣ ਵਾਲੇ ਲੋਕ ਅਕਸਰ ਵਾਲੰਟੀਅਰ ਗਾਈਡ ਸੰਚਾਰਕਾਂ ’ਤੇ ਨਿਰਭਰ ਕਰਦੇ ਹਨ। ਗਾਈਡ ਸੰਚਾਰਕ ਅਕਸਰ ਘੱਟ ਹੁੰਦੇ ਹਨ ਅਤੇ ਆਜ਼ਾਦੀ ਦਾ ਉਹ ਪੱਧਰ ਪ੍ਰਦਾਨ ਨਹੀਂ ਕਰਦੇ ਜੋ ਕੁਝ ਲੋਕ ਆਪਣੇ ਸੰਚਾਰ ਵਿੱਚ ਚਾਹੁੰਦੇ ਹਨ। ਉਸ ਨੇ ਇਹ ਉਪਕਰਨ ਡਿਵਾਈਸ 100 ਡਾਲਰ ਤੋਂ ਵੀ ਘੱਟ ਖਰਚੇ ਵਿੱਚ ਬਣਾਇਆ ਹੈ, ਜਦੋਂ ਕਿ ਹੋਰ ਉਪਕਰਨਾਂ ਦੀ ਕੀਮਤ 3,000 ਡਾਲਰ ਦੇ ਕਰੀਬ ਹੈ।

Advertisement

Advertisement