ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰਾਲੇ ਨਾਲ ਕਾਰ ਟਕਰਾਉਣ ਮਗਰੋਂ ਲੱਗੀ ਅੱਗ ਕਾਰਨ ਤਿੰਨ ਨੌਜਵਾਨ ਜਿਊਂਦੇ ਸੜੇ

07:33 AM Jul 10, 2024 IST

ਸਤਪਾਲ ਰਾਮਗੜ੍ਹੀਆ
ਪਿਹੋਵਾ, 9 ਜੁਲਾਈ
ਨੈਸ਼ਨਲ ਹਾਈਵੇਅ-152 ਡੀ ’ਤੇ ਪਿੰਡ ਸੰਧੋਲਾ ਨੇੜੇ ਟੌਲ ਪਲਾਜ਼ਾ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਇੱਕ ਟਰਾਲੇ ਨਾਲ ਟਕਰਾਉਣ ਮਗਰੋਂ ਕਾਰ ਨੂੰ ਲੱਗੀ ਅੱਗ ਕਾਰਨ ਕਾਰ ’ਚ ਸਵਾਰ ਤਿੰਨ ਨੌਜਵਾਨ ਜਿਊਂਦੇ ਸੜ ਗਏ ਜਦਕਿ ਚੌਥਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਜਿਨ੍ਹਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ (20), ਆਦਿਤਿਆ (21), ਨਿਤਿਸ਼ (18) ਅਤੇ ਆਸ਼ੀਸ਼ ਕਾਰ ਵਿੱਚ ਹਿਮਾਚਲ ਵੱਲ ਜਾ ਰਹੇ ਸਨ। ਇਸ ਦੌਰਾਨ ਪਬਨਾਵਾ ਤੋਂ ਪਹਿਲਾਂ ਟੌਲ ਪਲਾਜ਼ੇ ਤੋਂ ਤਿੰਨ ਕਿਲੋਮੀਟਰ ਦੂਰ ਕਾਰ ਸਾਹਮਣਿਓਂ ਆ ਰਹੇ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਆਸ਼ੀਸ਼ ਕਿਸੇ ਤਰ੍ਹਾਂ ਸ਼ੀਸ਼ਾ ਤੋੜ ਕੇ ਕਾਰ ’ਚੋਂ ਨਿਕਲਿਆ ਜਦਕਿ ਆਦਿਤਿਆ, ਨਿਤਿਸ਼ ਅਤੇ ਗੌਰਵ ਅੰਦਰ ਹੀ ਫਸ ਗਏ ਤੇ ਅੱਗ ਨਾਲ ਝੁਲਸਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement