ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਅਰ ਦੀ ਕੁਰਸੀ ਲਈ ਦੌੜ ’ਚ ਤਿੰਨ ਮਹਿਲਾ ਕੌਂਸਲਰ ਅੱਗੇ

06:48 AM Jan 09, 2025 IST

ਗਗਨਦੀਪ ਅਰੋੜਾ
ਲੁਧਿਆਣਾ, 8 ਜਨਵਰੀ
ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਤੋਂ ਬਾਅਦ ਨਗਰ ਨਿਗਮ ’ਚ ਮੇਅਰ ਦੇ ਅਹੁਦੇ ਸਬੰਧੀ ਸਸਪੈਂਸ ਖਤਮ ਹੋ ਗਿਆ ਹੈ, ਹੁਣ ਸਾਫ ਹੋ ਗਿਆ ਹੈ ਕਿ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੇਅਰ ਦੀ ਕੁਰਸੀ ’ਤੇ ਮਹਿਲਾ ਬੈਠੇਗੀ ਜਿਸ ਸਬੰਧੀ ਸਰਕਾਰ ਵੱਲੋਂ ਐਲਾਨ ਹੋ ਗਿਆ ਹੈ। ਇਸ ਐਲਾਨ ਦੇ ਨਾਲ ਹੀ ਮਹਿਲਾ ਕੌਂਸਲਰਾਂ ਵਿੱਚ ਵੀ ਮੇਅਰ ਦੀ ਕੁਰਸੀ ’ਤੇ ਬੈਠਣ ਦੀ ਦੌੜ ਸ਼ੁਰੂ ਹੋ ਗਈ ਹੈ। ਇਸ ਦੌੜ ਵਿੱਚ ਸਭ ਤੋਂ ਅੱਗੇ ਤਿੰਨ ਨਾਂ ਚੱਲ ਰਹੇ ਹਨ ਜਿਸ ਵਿੱਚ ਪ੍ਰਿੰਸੀਪਲ ਇੰਦਰਜੀਤ ਕੌਰ, ਅੰਮ੍ਰਿਤ ਵਰਸ਼ਾ ਰਾਮਪਾਲ ਤੇ ਨਿਧੀ ਗੁਪਤਾ ਸ਼ਾਮਲ ਹਨ। ਤਿੰਨੋਂ ਹੀ ਆਪਣੇ ਪੱਧਰ ’ਤੇ ਪਾਰਟੀ ਆਲ ਕਮਾਨ ਦੇ ਲੀਡਰਾਂ ਦੇ ਨਾਲ ਸੰਪਰਕ ਕਰ ਰਹੀਆਂ ਹਨ ਤਾਂ ਜੋ ਮੇਅਰ ਦੀ ਕੁਰਸੀ ਉਨ੍ਹਾਂ ਦੇ ਹਵਾਲੇ ਹੋ ਸਕੇ। ਮਹਿਲਾ ਮੇਅਰ ਦੇ ਲਈ ਕੁਰਸੀ ਰਾਖਵੀ ਹੋਣ ਤੋਂ ਬਾਅਦ ‘ਆਪ’ ਦੇ ਮਰਦ ਕੌਂਸਲਰਾਂ ਦੇ ਚਿਹਰੇ ਨਿਰਾਸ਼ ਹੋ ਗਏ ਹਨ। ਹਾਲਾਂਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਜ਼ਰੂਰ ਪੁਰਸ਼ਾਂ ਲਈ ਹੋਣਗੇ ਜਿਸ ਵਿੱਚ ਇੱਕ ਜਨਰਲ ਕੈਟਾਗਿਰੀ ਤੇ ਇੱਕ ਐਸਸੀ ਕੈਟਾਗਿਰੀ ਦੇ ਕੌਂਸਲਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਨਗਰ ਨਿਗਮ ਚੋਣਾਂ ਤੋਂ ਬਾਅਦ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ ਪਰ ‘ਆਪ’ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਲੁਧਿਆਣਾ ਦਾ ਮੇਅਰ ‘ਆਪ’ ਦਾ ਹੀ ਹੋਵੇਗਾ ਤੇ ਇਸ ਬਾਰੇ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਮੇਅਰ ਬਣਨ ਲਈ ਕਈ ਦਾਅਵੇਦਾਰ ਸਾਹਮਣੇ ਆਏ ਸਨ। ਕਈ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਜਿਸ ਵਿੱਚ ਸਭ ਤੋਂ ਵੱਡਾ ਨਾਮ ਰਾਕੇਸ਼ ਪਰਾਸ਼ਰ ਦਾ ਸੀ ਜੋ ਕਿ ਸਭ ਤੋਂ ਪੁਰਾਣੇ ਕੌਂਸਲਰ ਅਤੇ ਵਿਧਾਇਕ ਅਸ਼ੋਰ ਪਰਾਸ਼ਰ ਪੱਪੀ ਦੇ ਭਰਾ ਹਨ। ਇਸ ਤੋਂ ਇਲਾਵਾ ਵਿਧਾਇਕ ਮਦਨ ਲਾਲ ਬੱਗਾ ਆਪਣੇ ਪੁੱਤਰ ਅਮਨ ਬੱਗਾ ਨੂੰ ਮੇਅਰ ਬਣਾਉਣ ਦੇ ਸੁਪਨੇ ਲੈ ਰਹੇ ਸਨ। ਪਰ ਮੰਗਲਵਾਰ ਨੂੰ ਸਾਰੇ ਸਸਪੈਂਸ ਨੂੰ ਖਤਮ ਕਰਦੇ ਹੋਏ ’ਆਪ’ ਨੇ ਮੇਅਰ ਦੀ ਕੁਰਸੀ ਮਹਿਲਾ ਲਈ ਰਾਖਵੀ ਕਰਨ ਦਾ ਐਲਾਨ ਕਰ ਦਿੱਤਾ ਜਿਸ ਮਗਰੋਂ ਮਹਿਲਾ ਕੌਂਸਲਰਾਂ ’ਚ ਮੇਅਰ ਬਣਨ ਲਈ ਸੀਨੀਅਰ ਕੌਂਸਲਰ ਵੱਜੋਂ ਅੰਮ੍ਰਿਤਵਰਸ਼ਾ ਰਾਮਪਾਲ ਦਾ ਚੱਲ ਰਿਹਾ ਹੈ, ਜੋ ਪਹਿਲਾਂ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। ਅੰਮ੍ਰਿਤਾ ਵਰਸ਼ਾ ਰਾਮਪਾਲ ਪਹਿਲਾਂ ਤਿੰਨੋਂ ਵਾਰ ਕਾਂਗਰਸ ਪਾਰਟੀ ਦੀ ਟਿਕਟ ਦੇ ਕੌਂਸਲਰ ਜਿੱਤਦੇ ਆਏ ਹਨ। ਇਸ ਵਾਰ ਉਹ ‘ਆਪ’ ਦੀ ਟਿਕਟ ’ਤੇ ਜਿੱਤੇ ਹਨ। ਦੂਜਾ ਨਾਂ ਨਿਧੀ ਗੁਪਤਾ ਦਾ ਹੈ, ਜੋ ‘ਆਪ’ ਦੇ ਵਾਲੰਟਿਅਰ ਹਨ।
ਇਸ ਤੋਂ ਇਲਾਵਾ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਮੇਅਰ ਦੀ ਕੁਰਸੀ ਦੇ ਦਾਅਵੇਦਾਰਾਂ ਵਿੱਚ ਮਜ਼ਬੂਤ ਉਮੀਦਵਾਰ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਕੌਂਸਲਰ ਬਣੀ ਮਹਿਕ ਟੀਨਾ ਦੇ ਸਮਰਥਕਾਂ ਨੇ ਵੀ ਮੇਅਰ ਬਣਾਉਣ ਲਈ ਮੰਗ ਕੀਤੀ ਹੈ। ਮੇਅਰ ਬਣਾਉਣ ਲਈ ਹਾਲੇ ‘ਆਪ’ ਨੂੰ ਦੋ ਹੋਰ ਕੌਂਸਲਰਾਂ ਦੀ ਲੋੜ ਪਵੇਗੀ, ਉਸ ਤੋਂ ਬਾਅਦ ਹੀ ਮੇਅਰ ਬਣਾਇਆ ਜਾ ਸਕਦਾ ਹੈ।

Advertisement

Advertisement