For the best experience, open
https://m.punjabitribuneonline.com
on your mobile browser.
Advertisement

ਆਵਾਰਾ ਪਸ਼ੂ ਅੱਗੇ ਆਉਣ ਕਾਰਨ ਤਿੰਨ ਵਾਹਨ ਟਕਰਾਏ; ਦੋ ਜ਼ਖਮੀ

06:48 AM Apr 15, 2024 IST
ਆਵਾਰਾ ਪਸ਼ੂ ਅੱਗੇ ਆਉਣ ਕਾਰਨ ਤਿੰਨ ਵਾਹਨ ਟਕਰਾਏ  ਦੋ ਜ਼ਖਮੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਘਨੌਲੀ, 14 ਅਪਰੈਲ
ਅੱਜ ਇੱਥੇ ਭਰਤਗੜ੍ਹ ਵਿੱਚ ਹਵੇਲੀ ਢਾਬੇ ਨੇੜੇ ਕੌਮੀ ਮਾਰਗ ’ਤੇ ਇੱਕ ਆਵਾਰਾ ਪਸ਼ੂ ਅੱਗੇ ਆਉਣ ਕਾਰਨ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ ਜਿਸ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਚੌਕੀ ਭਰਤਗੜ੍ਹ ਦੇ ਤਫਤੀਸ਼ੀ ਅਧਿਕਾਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਇੱਕ ਕਾਰ ਦੇ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਕਾਰ ਹਾਦਸਾਗ੍ਰਸਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਹੋਣ ਤੋਂ ਪੰਜ ਕੁ ਮਿੰਟ ਬਾਅਦ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਦਾ ਭਰਿਆ ਇੱਕ ਥਰੀ ਵ੍ਹੀਲਰ ਤੇ ਉਸ ਦੇ ਪਿੱਛੇ ਤੇਜ਼ ਰਫਤਾਰ ਟਰੱਕ ਆ ਗਿਆ। ਟਰੱਕ ਦੀ ਟੱਕਰ ਨਾਲ ਥਰੀ ਵ੍ਹੀਲਰ ਕਾਰ ਨਾਲ ਟਕਰਾ ਗਿਆ, ਜਿਸ ਦੌਰਾਨ ਥਰੀ ਵ੍ਹੀਲਰ ਚਾਲਕ ਤੇ ਇਕ ਲੜਕੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪ੍ਰਾਈਵੇਟ ਵਾਹਨ ਰਾਹੀਂ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਇਸ ਦੌਰਾਨ ਐੱਸਐੱਸਐੱਫ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਹਾਦਸਾਗ੍ਰਸਤ ਵਾਹਨ ਨੂੰ ਲਾਂਭੇ ਕਰਦੇ ਹੋਏ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਹਾਲ ਕੀਤਾ। ਭਰਤਗੜ੍ਹ ਪੁਲੀਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

Advertisement
Advertisement
×