ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਵਾਹਨ ਚੋਰੀ; ਕੇਸ ਦਰਜ

08:49 AM Nov 27, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਨਵੰਬਰ
ਇੱਥੇ ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਦੋ ਸਕੂਟਰ ਅਤੇ ਇੱਕ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਕਰੋਲ ਬਾਗ ਕਲੋਨੀ ਜੱਸੀਆਂ ਰੋਡ ਵਾਸੀ ਰਾਜੀਵ ਚੌਹਾਨ ਨੇ ਦੱਸਿਆ ਹੈ ਕਿ ਉਸਨੇ ਆਪਣੀ ਟੀਵੀਐੱਸ ਸਕੂਟਰੀ ਜੁਪੀਟਰ ਜੱਸੀਆਂ ਰੋਡ ਸਥਿਤ ਕ੍ਰਿਸ਼ਨਾ ਹਲਵਾਈ ਦੀ ਦੁਕਾਨ ਦੇ ਸਾਹਮਣੇ ਲਾਕ ਲਾ ਕੇ ਖੜ੍ਹੀ ਕੀਤੀ ਸੀ, ਜਿਸਨੂੰ ਕੋਈ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਇਸ ਦੌਰਾਨ ਅਣਪਛਾਤੇ ਵਿਅਕਤੀ ਗਗਨਦੀਪ ਵਾਸੀ ਸੁਰਜੀਤ ਐਨਕਲੇਵ ਸੰਗਮ ਚੌਕ ਜੱਸੀਆਂ ਰੋਡ ਦਾ ਮੋਟਰਸਾਈਕਲ ਟੀਵੀਐੱਸ ਸਪੋਰਟਸ ਅਤੇ ਇੱਕ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ ਹਨ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement